ਫਗਵਾੜਾ (ਡਾ ਰਮਨ)

ਪਿੰਡ ਕਿਰਪਾਲਪੁਰ ਦੀ ਪੰਚਾੲਿਤ ਨੇ ਨੀਲੇ ਕਾਰਡਾਂ ਵਿੱਚੋਂ ਕੱਟੇ ਗੲੇ ਕਰੀਬ 35 ਲੋੜਵੰਦ ਪਰਿਵਾਰਾਂ ਨੂੰ ਹਲਕਾ ਵਿਧਾੲਿਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਣਥਕ ਯਤਨਾਂ ਨਾਲ ਭੇਜੀਅਾਂ ਗੲੀਅਾਂ ਰਾਸ਼ਨ ਕਿੱਟਾਂ ਦੀ ਵੰਡ ਸਰਪੰਚ ਸੋਮ ਨਾਥ ਅਤੇ ਪੰਚਾੲਿਤ ਮੈਂਬਰਾਂ ਨੇ ਸਾਂਝੇ ਤੌਰ ´ਤੇ ਕੀਤੀ । ੲਿਸ ਮੌਕੇ ਗੱਲਬਾਤ ਕਰਦਿਅਾਂ ਸਰਪੰਚ ਸੋਮ ਨਾਥ ਨੇ ਦੱਸਿਅਾ ਕਿ ੳੁਕਤ ਪਰਿਵਾਰਾਂ ਦੇ ਨਾਂ ਕਿਸੇ ਕਾਰਨ ਨੀਲੇ ਕਾਰਡਾਂ ਵਿੱਚੋਂ ਕੱਟੇ ਗੲੇ ਹਨ , ੳਹਨਾਂ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਅਾਂ ਗੲੀਅਾਂ ਹਨ ਤਾਂ ਜੋ ੳੁਕਤ ਪਰਿਵਾਰਾਂ ਨੂੰ ਕੋਰੋਨਾ ਅਾਫਤ ਦੇ ਚੱਲਦਿਅਾਂ ਕੋੲੀ ਮੁਸ਼ਕਿਲ ਪੇਸ਼ ਨਾ ਅਾਵੇ ।ੲਿਸ ਦੌਰਾਨ ਸਮੂਹ ਪੰਚਾੲਿਤ ਨੇ ਜਿੱਥੇ ਹਲਕਾ ਵਿਧਾੲਿਕ ਬਲਵਿੰਦਰ ਸਿੰਘ ਧਾਲੀਵਾਲ ਦਾ ੲਿਸ ਨੇਕ ੳੁਪਰਾਲੇ ਲੲੀ ਧੰਨਵਾਦ ਕੀਤਾ , ੳੁੱਥੇ ਹੀ ੳੁਕਤ ਪਰਿਵਾਰਾਂ ਨੂੰ ਵਿਸਵਾਸ਼ ਦਿਵਾੲਿਅਾ ਕਿ ੳੁਹਨਾਂ ਦੇ ਨੀਲੇ ਕਾਰਡ ਬਣਾ ਕੇ ਦਿੱਤੇ ਜਾਣਗੇ।ੲਿਸ ਮੌਕੇ ਪੰਚਾੲਿਤ ਮੈਂਬਰਾਂ ਪਰਮਜੀਤ ਕੁਮਾਰ , ਰਾਮ ਲਾਲ ,ਕਮਲਾ ਦੇਵੀ ਅਤੇ ਪਰਮਜੀਤ ਤੋਂ ੲਿਲਾਵਾ ਮਹਿੰਦਰ ਪਾਲ , ਬਗੀਚਾ ਰਾਮ ,ਅਵਤਾਰ ਚੰਦ , ਸੰਦੀਪ ਅਤੇ ਮਨਜੀਤ ਸਿੰਘ ਅਾਦਿ ਵੀ ਹਾਜਰ ਸਨ ।