ਨੂਰਮਹਿਲ 30 ਮਾਰਚ ( ਨਰਿੰਦਰ ਭੰਡਾਲ ) ਹਰਪ੍ਰੀਤ ਸਿੰਘ ਸਰਪੰਚ ਵਾਸੀ ਉੱਪਲ ਜਗੀਰ ਥਾਣਾ ਨੂਰਮਹਿਲ ਨੇ ਦਿੱਤੀ ਐਸ.ਐੱਚ.ਓ. ਨੂਰਮਹਿਲ ਨੂੰ ਦਿੱਤੀ ਪੁਲਿਸ ਨੂੰ ਸ਼ਕਾਇਤ ਵਿੱਚ ਦੱਸਿਆ ਹੈ ਕਿ ਕਿਸੇ ਵਿਅਕਤੀ ਨੇ ਪ੍ਰਸ਼ਾਸ਼ਨ ਝੂਠੀ ਖ਼ਬਰ ਦਿੱਤੀ ਹੈ ਕਿ ਮੇਰੇ ਘਰ ਵਿੱਚ ਬਲਦੇਵ ਸਿੰਘ ਜੋ ਪਠਲਾਵੇ ਦਾ ਰਹਿਣ ਵਾਲਾ ਸੀ ਜਿਸ ਦੀ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਮੌਤ ਹੋ ਚੁੱਕੀ ਹੈ। ਉਸ ਆਦਮੀ ਦਾ ਮੇਰੇ ਘਰ ਆਉਣਾ ਜਾਣਾ ਹੈ। ਜਦ ਕਿ ਮੇਰੇ ਉਸ ਆਦਮੀ ਨਾਲ ਦੂਰ – ਦੂਰ ਤੱਕ ਕੋਈ ਵੀ ਰਿਸ਼ਤਾ ਨਹੀਂ ਹੈ। ਇਸ ਲਈ ਜਿਸ ਵੀ ਵਿਅਕਤੀ ਨੇ ਇਹ ਖ਼ਬਰ ਪ੍ਰਸ਼ਾਸ਼ਨ ਤੱਕ ਫੋਨ ਕਰ ਦਿੱਤਾ ਹੈ। ਉਸ ਵਿਅਕਤੀ ਭਾਲ ਕੀਤੀ ਜਾਵੇ। ਮੈ ਪ੍ਰਸਾਸ਼ਨ ਤੋਂ ਮੰਗ ਕਰਦਾ ਜਿਸ ਵਿਅਕਤੀ ਨੇ ਮੈਨੂੰ ਅਤੇ ਪ੍ਰਸ਼ਾਸ਼ਨ ਗੁੰਮਰਾਹ ਕੀਤਾ ਹੈ। ਉਸ ਵਿਅਕਤੀ ਦਾ ਨੰਬਰ ਟਰੇਸ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।