ਫਗਵਾੜਾ 20 ਫਰਵਰੀ (ਡਾ ਰਮਨ , ਅਜੇ ਕੋਛੜ)

ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਅਕਾਲਗੜ• ਵਲੋਂ 36ਵਾਂ ਸਲਾਨਾ ਫੁਟਬਾਲ ਟੂਰਨਾਮੈਂਟ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿਨ ਰੋਜਾ ਟੂਰਨਾਮੈਂਟ ਦਾ ਉਦਘਾਟਨ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ 1971 ਦੀ ਜੰਗ ਦੇ ਸ਼ਹੀਦ ਸ੍ਰ. ਗੁਰਬਚਨ ਸਿੰਘ ਅਤੇ ਦੰਦਾਂ ਨਾਲ ਹਵਾਈ ਜਹਾਜ ਖਿੱਚ ਕੇ ਗਿਨੀਜ ਬੁਕ ਆਫ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾਉਣ ਵਾਲੇ ਪਿੰਡ ਅਕਾਲਗੜ• ਦੇ ਨਰਿੰਦਰ ਸਿੰਘ ਨੂੰ ਸਮਰਪਿਤ ਇਸ ਫੁਟਬਾਲ ਟੂਰਨਾਮੈਂਟ ਦੌਰਾਨ 52 ਕਿਲੋ ਭਾਰ ਵਰਗ ਦੀਆਂ ਚਾਰ ਟੀਮਾਂ ਅਤੇ ਓਪਨ ਪਿੰਡ ਪੱਧਰ ਦੀਆਂ 16 ਟੀਮਾ ਭਾਗ ਲੈਣਗੀਆਂ। ਫਾਈਨਲ ਮੁਕਾਬਲੇ ਐਤਵਾਰ 23 ਫਰਵਰੀ ਨੂੰ ਕਰਵਾਏ ਜਾਣਗੇ। ਜੇਤੂ ਟੀਮਾ ਨੂੰ ਦਿੱਲ ਖਿਚਵੇਂ ਇਨਾਮਾ ਨਾਲ ਨਵਾਜਿਆ ਜਾਵੇਗਾ। ਇਸ ਮੌਕੇ ਭਾਈ ਲਾਲ ਸਿੰਘ ਸਮਾਜ ਸੇਵਕ, ਕਮੇਟੀ ਪ੍ਰਧਾਨ ਧਰਮਿੰਦਰ ਸਿੰਘ ਲਾਡੀ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਮਾਣਾ ਠੇਕੇਦਾਰ, ਅਵਤਾਰ ਸਿੰਘ ਠੇਕੇਦਾਰ, ਡਾ. ਤਰਲੋਚਨ ਸਿੰਘ, ਦਵਿੰਦਰ ਸਿੰਘ ਰਾਣਾ, ਸੰਤੋਖ ਸਿੰਘ, ਸਰਪੰਚ ਗੁਲਜਾਰ ਸਿੰਘ, ਨੰਬਰਦਾਰ ਨਛੱਤਰ ਸਿੰਘ, ਮਹਿੰਦਰ ਪਾਲ, ਗੁਰਨਾਮ ਪਾਲ, ਦਸੋਂਧਾ ਸਿੰਘ, ਸਤਨਾਮ ਸਿੰਘ, ਵਿਜੇ ਕੁਮਾਰ, ਹਰਜਿੰਦਰ ਸਿੰਘ ਰਾਜੂ, ਪਰਗਟ ਸਿੰਘ, ਤਲਵਿੰਦਰ ਸਿੰਘ ਸਨੀ, ਜੋਗਿੰਦਰ ਪਾਲ ਕਾਲਾ, ਹੈਪੀ, ਨਿੰਦੀ, ਦਰਸ਼ਨ, ਸਨੀ ਕਲਸੀ, ਬੋਬੀ ਕਲਸੀ, ਭਗਤ ਗੁਰਦਿਆਲ ਸਿੰਘ, ਪਲਵਿੰਦਰ ਸਿੰਘ ਪਿੰਕੂ, ਹਰਨੇਕ ਸਿੰਘ ਨੇਕਾ, ਲਖਵੀਰ ਸਿੰਘ, ਪਰਮਜੀਤ ਸਿੰਘ ਕਾਕਾ, ਜਗਜੀਤ ਸਿੰਘ ਜੀਤਾ ਤੋਂ ਇਲਾਵਾ ਪੰਚਾਇਤ ਮੈਂਬਰ ਵੀ ਹਾਜਰ ਸਨ।