-ਫਗਵਾੜਾ ਦੀ ਪੰਚਾਇਤਾਂ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਡੇਢ ਕਰੋੜ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਦਿੱਤੇ

ਫਗਵਾੜਾ (ਡਾ ਰਮਨ ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਅੱਜ ਕਿਹਾ ਕਿ ਫਗਵਾੜਾ ਵਿਧਾਨ ਸਭਾ ਖੇਤਰ ਅਧੀਨ ਪੈਂਦੇ ਪਿੰਡਾ ਨੂੰ ਸ਼ਹਿਰਾਂ ਦੀ ਤਰਜ਼ ਤੇ ਵਿਕਾਸ ਲਈ ਗਰਾਂਟ ਦੀ ਕੰਮੀ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡਾ ਵਿਚ ਸਾਫ਼ ਸੁਥਰਾ ਮਾਹੌਲ ਬਣਾਉਣ ਲਈ ਸਾਫ਼ ਪਾਣੀ,ਪੱਕੀਆਂ ਸੜਕਾਂ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਵਧੀਆ ਸਿਸਟਮ ਯਕੀਨੀ ਤੌਰ ਤੇ ਹੋਵੇਗਾ। ਧਾਲੀਵਾਲ ਨੇ ਕਿਹਾ ਕਿ ਪਿੰਡਾ ਦੀਆਂ ਲਿੰਕ ਸੜਕਾਂ ਅਤੇ ਹੋਰ ਸੜਕਾਂ ਨੂੰ ਪੱਕਾ ਕਰਨ ਲਈ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ। ਉਹ ਅੱਜ ਫਗਵਾੜਾ ਦੀ ਪੰਜ ਪੰਚਾਇਤਾਂ ਨੂੰ ਡੇਢ ਕਰੋੜ ਰੁਪਏ ਦੀ ਰਾਸ਼ੀ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਦੇ ਰਹੇ ਸਨ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ,ਵਾਇਸ ਚੇਅਰਮੈਨ ਮਾਰਕੀਟ ਕਮੇਟੀ ਜਗਜੀਵਨ ਖਲਵਾੜਾ, ਸਤਬੀਰ ਸਿੰਘ ਵਾਲੀਆ,ਜ਼ਿਲ੍ਹਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ, ਸੁਖਮਿੰਦਰ ਸਿੰਘ ਰਾਣੀਪੁਰ ਸਾਬਕਾ ਪ੍ਰਧਾਨ ਕਾਂਗਰਸ ਦੇਹਾਤੀ,ਫਗਵਾੜਾ,ਜਗਜੀਤ ਬਿੱਟੂ,ਵਿਕੀ ਵਾਲੀਆ ਮੈਂਬਰ ਮਾਰਕੀਟ ਕਮੇਟੀ ਸ਼ਾਮਲ ਸਨ।
ਸ.ਧਾਲੀਵਾਲ ਨੇ ਗਰਾਂਟ ਜਾਰੀ ਕਰਦੇ ਕਿਹਾ ਕਿ ਪਿੰਡ ਸਰਪੰਚ ਪੂਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਸੂਚੀ ਬਣਾ ਕੇ ਪਿੰਡ ਦੇ ਵਿਕਾਸ ਕੰਮ ਸ਼ੁਰੂ ਕਰਵਾਉਣ। ਜੋ ਕੰਮ ਰਹਿ ਗਿਆ ਹੈ ਜਾਂ ਜਿਸ ਲਈ ਹੋਰ ਗਰਾਂਟ ਦੀ ਲੋੜ ਹੈ,ਉਸ ਸੰਬੰਧੀ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਉਹ ਉਸ ਕੰਮ ਲਈ ਗਰਾਂਟ ਦਾ ਪ੍ਰਬੰਧ ਕਰਨਗੇ,ਪਰ ਵਿਕਾਸ ਦੇ ਮਾਮਲੇ ਵਿਚ ਕਿਸੇ ਪਿੰਡ ਨੂੰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਤਰਲੋਚਨ ਸਿੰਘ ਨਾਮਧਾਰੀ, ਬੌਬੀ ਬਿਨਿੰਗ,ਗੁਰਦੀਪ ਦੀਪਾ,ਬਿੰਦਰ ਨੰਗਲ ਮੈਂਬਰ ਬਲਾਕ ਸੰਮਤੀ, ਕਾਲਾ ਸਰਪੰਚ ਅਠੌਲੀ,ਕੁਲਦੀਪ ਸਿੰਘ ਸਰਪੰਚ,ਸੰਤੋਸ਼ ਰਾਣੀ ਸਰਪੰਚ ਖੇੜਾ,ਰੇਸ਼ਮ ਕੌਰ ਸਰਪੰਚ ਨਵਾਂ ਪਿੰਡ, ਉਪ ਚੇਅਰਮੈਨ ਗੁਰਬਚਨ ਠੇਕੇਦਾਰ,ਬਲਵੀਰ ਨਵੀਂ ਆਬਾਦੀ,ਐਡਵੋਕੇਟ ਜਰਨੈਲ ਸਿੰਘ,ਵਿਜੈ ਲਕਸ਼ਮੀ,ਰਾਣੋਂ ਪੰਚ ਹਰਦਾਸਪੁਰ,ਗਿਆਨ ਪੰਚ,ਹਰਨੇਕ ਨੇਕਾਂ,ਬਿੰਦੀ ਹਰਦਾਸਪੁਰ ਆਦਿ ਸਮੇਤ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ। ਪਿੰਡਾ ਦੀ ਪੰਚਾਇਤਾਂ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਦਿੱਤੀ ਜਾ ਰਹੀ ਗਰਾਂਟ ਲਈ ਧੰਨਵਾਦ ਕੀਤਾ।