ਸ਼ਾਹਕੋਟ,18 ਮਾਰਚ (ਸਾਹਬੀ ਦਾਸੀਕੇ) ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ ਹੇਠ ਕਿਰਤ-ਮੰਤਰੀ ਬਲਬੀਰ ਸਿੰਘ ਸਿੱਧੂ ਵਿਚਕਾਰ ਜੰਥੇਬੰਦੀ ਨਾਲ ਤਹਿ ਸੂਦਾ ਮੀਟਿੰਗ ਹੋਈ ਮੀਟਿੰਗ ਵਿੱਚ ਕਿਰਤ ਕਮਿਸ਼ਨਰ ਪੰਜਾਬ,ਵਧੀਕ ਕਿਰਤ ਕਮਿਸ਼ਨਰ ਪੰਜਾਬ ,ਪ੍ਰਮੁੱਖ ਸਕੱਤਰ ਕਿਰਤ ਵਿਭਾਗ ,ਸਹਾਇਕ ਕਿਰਤ ਕਮਿਸ਼ਨਰ ਤੇ ਹੋਰ ਅਧਿਕਾਰੀ ਤੇ ਪਾਵਰਕਾਮ ਮਨੇਜਮੈੰਟ ਦੇ ਅਧਿਕਾਰੀਆਂ ਪ੍ਰਬੰਧਕੀ ਡਾਇਰੈਕਟਰ ਆਰ.ਪੀ ਪਾਡਵ ਡਿਪਟੀ ਉਪ-ਸਕੱਤਰ ਆਈ.ਆਰ ਬਲਵਿੰਦਰ ਸਿੰਘ ਗੁਰਮ ਤੇ ਸਾਰੇ ਹੀ ਸਰਕਲਾਂ ਦੇ ਨਿਗਰਾਨ ਇੰਜੀਨੀਅਰ ਤੇ ਸੀਨੀਅਰ ਕਾਰਜਕਾਰੀ ਮੀਟਿੰਗ ਵਿੱਚ ਸਾਮਿਲ ਸਨ । ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੋਧਰ ਸਿੰਘ ਸਿਵ ਸੰਕਰ ਸੁਖਪਾਲ ਸਿੰਘ ਨੰਦ ਲਾਲ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਸੇਰ ਸਿੰਘ ਖੰਨਾ ਨੇ ਦੱਸਿਆ ਕਿ ਪਾਵਰਕਾਮ ਵਿਚ ਕੰਮ ਕਰਦੇ ਸੀ ਐਚ ਬੀ ਠੇਕਾ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਸੰਘਰਸ਼ਾਂ ਦੇ ਦੌਰਾਨ ਕਿਰਤ ਵਿਭਾਗ ਤੇ ਪਾਵਰਕਾਮ ਮੈਨੇਜਮੈਂਟ ਨਾਲ ਮੰਗਾਂ ਨੂੰ ਲੈ ਕੇ 22-7-19 ਤੇ 24-10-19 ਤੇ 05-02-2020 ਤੇ 10-02-2020 ਕਿਰਤ ਮੰਤਰੀ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਤੇ ਪਾਵਰਕਾਮ ਮਨੇਜਮੈੰਟ ਨਾਲ ਕਈ ਵਾਰ ਮੰਗਾਂ ਨੂੰ ਲੈ ਕੇ ਸਮਝੋਤੇ ਹੋਏ ਪਾਵਰਕਾਮ ਮਨੇਜਮੈੰਟ ਵਲੋਂ ਮੰਗਾਂ ਨੂੰ ਨਾ ਲਾਗੂ ਕਰਨ ਤੇ ਅੱਜ ਕਿਰਤ ਮੰਤਰੀ ਵੱਲੋਂ ਦੁਬਾਰਾ ਮੀਟਿੰਗ ਬੁਲਾ ਕੇ ਮੰਗ ਪੱਤਰ ਵਿੱਚ ਮੰਗਾਂ ਤੇ ਚਰਚਾ ਕੀਤੀ ਜਿਸ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੱਢੇ ਗਏ ਸੀ.ਅੈੱਚ.ਬੀ ਕਾਮੇ ਨੂੰ ਬਹਾਲ ਕਰਨ,ਰੁਕੀਆਂ ਤਨਖਾਹਾਂ ਜਾਰੀ ਕਰਨ,30 ਸਤੰਬਰ ਦੀ ਛਾਂਟੀ ਨੂੰ ਰੱਦ ਕਰਨ,ਪਿਛਲਾ ਪੁਰਾਣਾ ਏਰੀਅਰ ਬਕਾਇਆ ਜਾਰੀ ਕਰਨ ਸਮੇਂ ਸਿਰ ਤਨਖਾਹ ਦੀ ਅਦਾਇਗੀ ਕਰਨ ਬਿਜਲੀ ਦੇ ਦੌਰਾਨ ਹੋ ਰਹੇ ਹਾਦਸਿਆਂ ਨੂੰ ਟ੍ਰੇਨਿੰਗ ਦਾ ਪ੍ਰਬੰਧ ਕਰਨ ਤੇ ਮੁਆਵਜ਼ੇ ਦਾ ਪ੍ਰਬੰਧ ਕਰਨ ਰੈਸਟ ਲੀਵਰ ਪ੍ਰੋਵਾਇਡ ਕਰਨ ਤੇ ਮੰਗ ਪੱਤਰ ਵਿੱਚ ਇਹਨਾਂ ਮੰਗਾਂ ਦਾ ਹੱਲ ਕਰਨ ਲਈ ਮਨੇਜਮੈਟ ਅਧਿਕਾਰੀਆਂ ਨੂੰ 31 ਮਾਰਚ ਤੱਕ ਕਾਮਿਆਂ ਦੀਆਂ ਲਟਕਦੀਆਂ ਮੰਗਾਂ ਨੂੰ ਹਰ ਹਾਲ ਵਿੱਚ ਲਾਗੂ ਕਰਨ ਦੀ ਹਦਾਇਤ ਕੀਤੀ ਤੇ ਜੰਥੇਬੰਦੀ ਆਗੂਆਂ ਨੂੰ ਮੰਗਾਂ ਹੱਲ ਕਰਨ ਦਾ ਪੁਰਜੋਰ ਭਰੋਸਾ ਦਿਵਾਉਦੇ ਹੋਏ ਮਿਤੀ 1 ਅਪ੍ਰੈਲ ਨੂੰ ਦੁਆਰਾ ਜੰਥੇਬੰਦੀ ਨੂੰ ਮਿਲਣ ਲਈ ਕਿਹਾ ਗਿਆ ਕਿ ਜੇਕਰ ਮਨੇਜਮੈੰਟ ਮੰਗਾਂ ਦਾ ਹੱਲ ਨਹੀ ਕਰਦੀ ਇਸ ਦੇ ਨਾਲ ਹੀ ਜੰਥੇਬੰਦੀ ਵਲੋਂ ਮੀਟਿੰਗ ਖਤਮ ਹੋਣ ਉਪਰੰਤ 28 ਮਾਰਚ ਨੂੰ ਸੂਬਾ ਵਰਕਿੰਗ ਦੀ ਮੀਟਿੰਗ ਕਰਨ ਦਾ ਜੰਥੇਬੰਦੀ ਵਲੋਂ ਫੈਸਲਾ ਕੀਤਾ