*ਛਾਟੀਆਂ ਦੀ ਨੀਤੀ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜਾ ਨੋਕਰੀ ਦਾ ਪ੍ਰਬੰਦ ਕਰਨ, ਕਿਰਤ-ਮੰਤਰੀ ਦੀ ਮੋਜਦੂਗੀ ਚ ਹੋਏ ਫੈਸਲੇ ਲਾਗੂ ਕਰਨ ਦੀ ਕੀਤੀ ਮੰਗ ਰਾਜੇਸ਼ ਕੁਮਾਰ*

(ਸਾਹਬੀ ਦਾਸੀਕੇ/ਜਸਵੀਰ ਸਿੰਘ ਸ਼ੀਰਾ)

ਸ਼ਾਹਕੋਟ/ਮਲਸੀਆਂ:-ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਛਾਟੀਂ ਦੀ ਨੀਤੀ ਰੱਦ ਕਰਵਾਉਣ ਕੱਢੇ ਕਾਮੇ ਬਹਾਲ ਕਰਵਾਉਣ, ਬਰਨਾਲਾ ਸਰਕਲ ਵਰਕਓਡਰ ਜਾਰੀ ਕਰਵਾਉਣ, ਡਿਊਟੀ ਦੋਰਾਨ ਕਰੰਟ ਲੱਗਣ ਕਾਰਨ ਮੋਤ ਦੇ ਮੂੰਹ ਤੇ ਅਪੰਗ ਹੋਏ ਕਾਮਿਆਂ ਦੇ ਪਰਿਵਾਰਕ ਮੈੰਬਰਾਂ ਨੂੰ ਮੁਆਵਜਾ ਤੇ ਨੋਕਰੀ ਦਾ ਪ੍ਰਬੰਦ ਕਰਵਾਉਣ ਤੇ ਇਹਨਾਂ ਮੰਗਾਂ ਨੂੰ ਲੈ ਕੇ ਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਲਈ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਮਜੂਦਗੀ ਚ ਹੋਏ ਮਨੇਜਮੈੰਟ ਨਾਲ ਮੰਗਾਂ ਹੱਲ ਕਰਨ ਦੇ ਫੈਸਲੇ ਨੂੰ ਨਾ ਲਾਗੂ ਕਰਨ ਤੇ ਸੀ.ਅੈੱਚ.ਬੀ ਠੇਕਾ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਵਲੋਂ ਦੱਸਿਆ ਕਿ ਕਰੋਨਾ ਕਹਿਰ ਦੋਰਾਨ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮੇ ਲਗਾਤਾਰ ਅੈੰਮਰਜੈੰਸੀ ਡਿਊਟੀਆਂ ਨਿਭਾ ਰਹੇ ਹਨ। ਕਰੋਨਾ ਕਹਿਰ ਦੋਰਾਨ ਅੈਮਰਜੈੰਸੀ ਡਿਊਟੀ ਨਿਭਾਉਂਦੇ ਕਾਮੇ ਕਰੰਟ ਲੱਗਣ ਕਾਰਨ ਕਈ ਕਾਮੇ ਮੋਤ ਦੇ ਮੂੰਹ ਪੈ ਗਏ ਤੇ ਕਈ ਕਾਮੇ ਅਪੰਗ ਹੋ ਗਏ । ਲਗਭਗ 2016 ਤੋਂ ਲੈ ਕੇ ਹੁਣ ਤੱਕ 155 ਕਾਮੇ ਮੋਤ ਦੇ ਮੂੰਹ ਜਾ ਪਏ । ਪੰਜਾਬ ਸਰਕਾਰ ਤੇ ਪਾਵਰਕਾਮ ਮਨੇਜਮੈੰਟ ਮੁਆਵਜਾ ਦੇ ਪ੍ਰਬੰਧ ਕਰਨ ਤੇ ਪਰਿਵਾਰਕ ਮੈਂਬਰ ਨੂੰ ਨੋਕਰੀ ਦੇਣ ਤੋਂ ਲਗਾਤਾਰ ਭੱਜਦੀ ਆ ਰਹੀ ਹੈ । ਪੰਜਾਬ ਸਰਕਾਰ ਤੇ ਕਿਰਤ-ਵਿਭਾਗ ਤੇ ਪਾਵਰਕਾਮ ਮਨੇਜਮੈੰਟ ਨੂੰ ਇਹਨਾਂ ਮੰਗਾਂ ਬਾਰੇ ਲਗਾਤਾਰ ਜਾਣੂ ਕਰਵਾਇਆ ਜਾ ਰਿਹਾ ਹੈ । ਹੁਣ ਪਾਵਰਕਾਮ ਮਨੇਜਮੈੰਟ ਤੇ ਪੰਜਾਬ ਸਰਕਾਰ ਸੀ.ਅੈੱਚ.ਬੀ ਠੇਕਾ ਕਾਮਿਆਂ ਨੂੰ ਕਰੋਨਾ ਕਹਿਰ ਦੋਰਾਨ ਐਮਰਜੈਂਸੀ ਡਿਊਟੀਆਂ ਨਿਭਾਉਂਦੇ ਹੋਏ ਹੋਸਲਾ ਅਫਜਾਈ ਕਰਨ ਦੀ ਬਾਜਏ ਛਾਟੀਆਂ ਕਰਨ ਦੇ ਰਾਹ ਤੁਰੀ ਹੋਈ ਹੈ । ਪਹਿਲਾਂ ਇੱਕ ਸਾਲ ਤੋਂ ਬਰਨਾਲਾ ਸਰਕਲ ਦੇ ਕਾਮਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਲਿਆ ਤੇ ਹੁਣ 01-06-2020 ਤੋਂ ਸਰਕਲ ਖੰਨਾ ਸ੍ਰੀ ਮੁਕਤਸਰ ਸਾਹਿਬ ਛਾਟੀ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਤੇ ਅਬੋਹਰ ਫਾਜ਼ਿਲਕਾ ਲੰਬੀ ਡਵੀਜ਼ਨ ਵਿੱਚ ਸੀ.ਅੈੱਚ.ਬੀ ਕਾਮਿਆਂ ਦੀ ਮਿਤੀ 15-7-20 ਤੋਂ ਗਿਣਤੀ ਜੀਰੋ ਕਰ ਦਿੱਤੀ । ਉਨ੍ਹਾਂ ਦੱਸਿਆ ਕਿ ਮਿਤੀ 22-7-19 ਤੇ 22-10-19 ਤੇ 24-10-19 ਤੇ 5-2-20 ਤੇ 10-2-20 ਤੇ 17-3-20 26-06-2020 ਰਾਹੀਂ ਕਿਰਤ-ਮੰਤਰੀ/ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਮੋਜੂਦਗੀ ਚ ਤੇ ਨਿਗਰਾਨੀ ਚ ਮੰਗਾਂ ਨੂੰ ਲੈ ਕੇ ਪਾਵਰਕਾਮ ਮਨੇਜਮੈੰਟ ਵਿਚਕਾਰ ਮੀਟਿੰਗਾਂ ਹੋਈਆਂ । ਮਿਤੀ 17-03-2020 ਨੂੰ ਕਿਰਤ-ਮੰਤਰੀ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰਬੰਧਕੀ ਡਾਇਰੈਕਟਰ, ਉੱਪ-ਸਕੱਤਰ ਆਈ.ਆਰ ਤੇ ਹੋਰ ਅਧਿਕਾਰੀਆਂ ਪਾਵਰਕਾਮ ਵਲੋਂ ਜੰਥੇਬੰਦੀ ਆਗੂਆਂ ਨਾਲ ਸਹਿਮਤੀ ਪ੍ਰਗਟਾਈ ਸੀ ਕਿ ਕਿਸੇ ਵੀ ਕਾਮੇ ਦੀ ਛਾਟੀਂ ਨਹੀਂ ਕੀਤੀ ਜਾਵੇਗੀ । ਤੇ ਸਾਰੀਆਂ ਮੰਗਾਂ ਦਾ ਹੱਲ 1 ਅਪ੍ਰੈਲ 2020 ਤੱਕ ਕੀਤਾ ਜਾਵੇਗਾ । ਕਿਰਤ-ਮੰਤਰੀ ਨੂੰ 1 ਅਪ੍ਰੈਲ 2020 ਤੋਂ ਬਾਅਦ ਲਗਾਤਾਰ ਡੈਪੂਟੇਸ਼ਨ ਮਿਲਿਆ ਗਿਆ ਤੇ 17-03-2020 ਦੀ ਹੋਈ ਮੀਟਿੰਗ ਵਿੱਚ ਫੈਸਲੇ ਲਾਗੂ ਕਰਨ ਤੇ ਫੈਸਲਿਆ ਦੀ ਕਾਪੀ ਜੰਥੇਬੰਦੀ ਨੂੰ ਸੋਪਣ ਲਈ ਕਿਹਾ ਗਿਆ ਉਨਾਂ ਵਲੋਂ ਪੈਨਲ ਮੀਟਿੰਗ ਕਰਵਾਉਣ ਤੇ ਚੇਅਰਮੈਨ ਨੂੰ ਮਿਲਣ ਤੇ ਕਿਰਤ-ਕਮਿਸ਼ਨਰ ਪੰਜਾਬ ਦੀ ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਕਾਪੀਆਂ ਜੰਥੇਬੰਦੀ ਨੂੰ ਸੋਪਨ ਲਈ ਕਿਹਾ । ਪਰ ਕਿਰਤ-ਮੰਤਰੀ ਨੂੰ ਦੁਆਰਾ ਫਿਰ ਮਿਲਿਆ ਗਿਆ ਉਹੀ ਟਾਲ-ਮਟੋਲ ਵਾਲੀ ਨੀਤੀ ਹੀ ਅਪਣਾਈ ਗਈ ਕੋਈ ਠੋਸ ਹੱਲ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਠੇਕਾ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਮਨੇਜਮੈੰਟ ਤੇ ਕਿਰਤ-ਵਿਭਾਗ ਦੇ ਅਧਿਕਾਰੀਆਂ ਮਿਲੀ-ਭੁਗਤ ਚਾਲਾਂ ਚੱਲ ਰਹੇ ਹਨ । ਜਿਸ ਨੂੰ ਜਥੇਬੰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਉਨ੍ਹਾਂ ਮੰਗ ਕੀਤੀ ਕਿ ਫੈਸਲਿਆਂ ਦੀ ਕਾਪੀ ਸਹੀ ਤਰੀਕੇ ਨਾਲ ਜਾਰੀ ਕਰ ਜਿਸ ਵਿੱਚ ਛਾਂਟੀ ਦੀ ਨੀਤੀ ਰੱਦ ਕੀਤੀ ਜਾਵੇ, ਕੱਢੇ ਕਾਮਿਆਂ ਨੂੰ ਬਹਾਲ ਕਰਨ ਬਰਨਾਲਾ ਸਰਕਲ ਦਾ ਵਾਰ ਕਾਡਰ ਜਾਰੀ ਕਰਨ ਕਰੰਟ ਦੌਰਾਨ ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ ਕਿਰਤ ਵਿਭਾਗ ਤੇ ਪਾਵਰਕਾਮ ਦੀ ਮੈਨੇਜਮੈਂਟ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 15 ਜੁਲਾਈ 2020 ਨੂੰ ਪਰਿਵਾਰਾਂ ਸਮੇਤ ਕਿਰਤ ਮੰਤਰੀ ਕਿਰਤ ਵਿਭਾਗ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਦਫਤਰ ਵਿਖੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਤੇ ਕਿਰਤ-ਵਿਭਾਗ ਦੀ ਹੋਵੇਗੀ ।