Home Punjabi-News ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਦੀ ਜਥੇਬੰਦੀ ਦਾ ਵਫ਼ਦ ਕਿਰਤ ਮੰਤਰੀ ਨੂੰ ਮਿਲਿਆ’...

ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਦੀ ਜਥੇਬੰਦੀ ਦਾ ਵਫ਼ਦ ਕਿਰਤ ਮੰਤਰੀ ਨੂੰ ਮਿਲਿਆ’ ਕਿਰਤ-ਵਿਭਾਗ ਵਿਚਕਾਰ ਹੋਏ ਸਮਝੋਤੇ ਲਾਗੂ ਕਰਨ ਦੀ ਕੀਤੀ ਮੰਗ

*ਛਾਂਟੀਆਂ ਦੀ ਨੀਤੀ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਹਾਦਸਾਗ੍ਰਸਤ ਕਾਮਿਆਂ ਨੂੰ ਮੁਆਵਜਾ ਦੇਣ ਤੇ ਹੋਰ ਮੰਗਾਂ ਨੂੰ ਲੈ ਕੇ ਕਿਰਤ ਮੰਤਰੀ ਵਲੋਂ ਪਾਵਰਕਾਮ ਚੇਅਰਮੈਨ ਨਾਲ ਮਿਤੀ 10 ਜੂਨ ਨੂੰ ਮੀਟਿੰਗ ਫਿਕਸ ਕਰਵਾਈ*

(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ)

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਕਿਰਤ ਵਿਭਾਗ ਤੇ ਮੰਤਰੀ ਨਾਲ ਕੀਤੀਆਂ ਮੀਟਿੰਗਾਂ ਤੇ ਹੋਏ ਸਮਝੌਤੇ ਨਾ ਲਾਗੂ ਹੋਣ ਤੇ ਜਥੇਬੰਦੀ ਦਾ ਵਫ਼ਦ ਕਿਰਤ ਮੰਤਰੀ ਸ੍ਰੀ ਬਲਵੀਰ ਸਿੰਘ ਸਿੱਧੂ ਨੂੰ ਮਿਲਿਆ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ, ਸਰਕਲ ਪ੍ਰਧਾਨ ਚੌਧਰ ਸਿੰਘ, ਡਵੀਜ਼ਨ ਪ੍ਰਧਾਨ ਨੰਦ ਲਾਲ, ਸਿਵ ਸੰਕਰ, ਨੇ ਕਿ ਦੱਸਿਆ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਬੰਧੀ ਕਿਰਤ ਮੰਤਰੀ ਜੀ ਨਾਲ ਫੋਨ ਰਾਹੀਂ ਗੱਲਬਾਤ ਕਰਨ ਉਪਰੰਤ ਸਮਾਂ ਲੈ ਕੇ ਅੱਜ ਚੰਡੀਗੜ੍ਹ ਉਨ੍ਹਾਂ ਦੀ ਰਹਾਇਸ ਤੇ ਜੰਥੇਬੰਦੀ ਵਫ਼ਦ ਵਲੋਂ ਮਿਲਿਆ ਗਿਆ । ਪਿਛਲੇ ਸਮੇਂ ਵਿੱਚ ਮੰਤਰੀ ਜੀ ਦੀ ਹਾਜਰੀ ਚ’ ਮਿਤੀ 22-10-19 ਤੇ 24-10-19 ਤੇ 10-2-19 ਤੇ 17-3-20 ਰਾਹੀਂ ਹੋਈਆਂ ਮੀਟਿੰਗ ਵਿੱਚ ਪਾਵਰਕਾਮ ਮਨੇਜਮੈੰਟ ਵਲੋਂ ਮੰਗਾਂ ਨੂੰ ਹੱਲ ਕਰਨ ਦੇ ਹੋਏ ਸਮਝੋਤਿਆਂ ਨੂੰ ਲਾਗੂ ਨਾ ਕਰਨ ਕਰਕੇ ਅੱਜ ਉਨ੍ਹਾਂ ਨਾਲ ਦੁਬਾਰਾ ਮਿਲ ਕੇ ਗੱਲਬਾਤ ਕਰਦਿਆਂ ਪਾਵਰਕਾਮ ਮੈਨੇਜਮੈਂਟ ਵੱਲੋਂ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਰੱਦ ਕਰਨ, ਕੱਢੇ ਕਾਮੇ ਨੂੰ ਬਹਾਲ ਕਰਨ, ਬਰਨਾਲਾ ਸਰਕਲ ਦਾ ਵਰਕਆਰਡਰ ਜਾਰੀ ਕਰਨ, ਦਿਨ ਪਰ ਦਿਨ ਹੋ ਰਹੇ ਬਿਜਲੀ ਦੋਰਾਨ ਹਾਦਸਿਆਂ ਮੁਆਵਜਾ ਦੇਣ ਤੇ ਵਧੀਆ ਸੇਫਟੀ ਕਿੱਟਾ ਮੁੱਹਈਆਂ ਕਰਵਾਉਣ 50 ਲੱਖ ਬੀਮੇ ਦੇ ਘੇਰੇ ਵਿੱਚ ਲਿਆਉਣ ਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ। ਕਿਰਤ ਮੰਤਰੀ ਜੀ ਵਲੋਂ ਵਫ਼ਦ ਰਾਹੀਂ ਰੱਖੀਆਂ ਗਈਆਂ ਮੰਗਾਂ ਨੂੰ ਗੋਰ ਨਾਲ ਸੁਣਿਆ ਅਤੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਸ੍ਰੀ ਵਿਨੂੰ ਪ੍ਰਸਾਦ ਜੀ ਨਾਲ ਫੋਨ ਤੇ ਗੱਲਬਾਤ ਕਰਕੇ ਜੰਥੇਬੰਦੀ ਮੀਟਿੰਗ ਰਾਹੀਂ ਮੰਗਾਂ ਨੂੰ ਹੱਲ ਕਰਨ ਲਈ ਕਿਹਾ । ਇਸ ਉਪਰੰਤ ਪਾਵਰਕਾਮ ਚੇਅਰਮੈਨ ਵਲੋਂ ਜਥੇਬੰਦੀ ਆਗੂਆਂ ਨੂੰ ਮਿਤੀ 10 ਜੂਨ ਨੂੰ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਤੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ । ਜਥੇਬੰਦੀ ਦੇ ਵਫ਼ਦ ਵਲੋਂ ਮੰਤਰੀ ਤੇ ਮਨੇਜਮੈੰਟ ਤੇ ਕਿਰਤ ਵਿਭਾਗ ਵਿਚਕਾਰ ਹੋਈਆਂ ਮੀਟਿੰਗਾਂ ਦੀ ਪ੍ਰੋਸੀਡਿੰਗ ਲੈਣ ਲਈ ਕਿਹਾ ਗਿਆ ਤਾਂ ਮੰਤਰੀ ਜੀ ਨੇ ਪ੍ਰਸੀਡਿੰਗ ਲੈਣ ਲਈ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਤੋਂ ਨਿੱਜੀਸਹਾਇਕ ਦੀ ਡਿਊਟੀ ਲਗਾਈਆਂ ਗਈ । ਜਥੇਬੰਦੀ ਦਾ ਵਫ਼ਦ ਉਕਤ ਸਾਰੇ ਮੁੰਦਿਆ ਨੂੰ ਲੈ ਕੇ ਤਹਿ ਕੀਤੀ ਗਈ ਮਿਤੀ 10 ਜੂਨ ਨੂੰ ਮੀਟਿੰਗ ਕਰੇਗਾ । ਜੰਥੇਬੰਦੀ ਵਲੋਂ ਪਹਿਲਾਂ ਤੇ ਕਰੋਨਾ ਲਾਕਡਾਉਨ ਦੋਰਾਨ ਜਿਹਨੇ ਵੀ ਹਾਦਸੇ ਹੋਏ ਜਿਸ ਵਿੱਚ ਤਾਜਾ ਹੋਏ ਹਾਦਸੇ ਸਮੇਤ ਨਵੇਂ ਹੋਏ ਹਾਦਸੇ ਆਲਾ ਸਿੰਘ ਬਡਾਲੀ(ਸਰਹੰਦ )ਜਖਮੀ ਕਾਮੇ ਤੇ ਹੰਬੜਾਂ (ਲੁਧਿਆਣਾ ) ਹੋਈ ਮੋਤ ਦੀ ਜਾਣਕਾਰੀ ਦਿੱਤੀ । ਉਕਤ ਸਾਰਿਆਂ ਮੰਗਾਂ ਤੇ ਠੋਸ ਸਰਕਿਤ ਹੱਲ ਨਾ ਕੀਤਾ ਗਿਆ ਤਾਂ ਜੰਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।