*ਰੁਕੀਆਂ ਤਨਖਾਹਾਂ ਜਾਰੀ ਕਰਨ,ਕੱਢੇ ਕਾਮੇ ਬਹਾਲ ਕਰਨ, ਕਰੋਨਾ ਕਹਿਰ ਦੋਰਾਨ ਡਿਊਟੀ ਨਿਭਾ ਰਹੇ ਸੀ.ਅੈੱਚ.ਬੀ ਕਾਮਿਆਂ ਦਾ 50 ਲੱਖ ਰੁਪਏ ਬੀਮਾ ਕਰਨ,ਸਿਹਤ ਬਚਾਅ ਤੋਂ ਲਈ ਸਰਕਾਰ/ਮਨੇਜਮੈੰਟ ਲੋੜੀਂਦਾ ਸਮਾਨ ਮੁਹੱਈਆ ਕਰੇ:ਬਲਿਹਾਰ ਸਿੰਘ*

ਸ਼ਾਹਕੋਟ/ਮਲਸੀਆਂ,18 ਅਪ੍ਰੈਲ (ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ, ਜਸਵੀਰ ਸਿੰਘ ਸ਼ੀਰਾ) ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਫੋਨ ਕਾਨਫਰੰਸ ਰਾਹੀਂ ਕੀਤੀ ਗਈ। ਸਮੂਹ ਸਰਕਲਾਂ ਦੇ ਪ੍ਰਧਾਨਾਂ ਨੇ ਮੀਟਿੰਗ ਰਾਹੀਂ ਆਪਣੀਆਂ ਕਰੋਨਾ ਵਾਇਰਸ ਤੇ ਹੋਰ ਮੰਗਾਂ ਮੁਸਕਲਾਂ ਦੇ ਪੱਖ ਮੀਟਿੰਗ ਵਿੱਚ ਰੱਖੇ ।ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਸਾਝੀ ਕਰਦਿਆਂ ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਘਾਤਕ ਬਿਮਾਰੀ ਦੇ ਕਹਿਰ ਦੋਰਾਨ ਵੀ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ਇਹ ਠੇਕਾ ਕਾਮੇ ਬਹੁਤ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਕਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਕਹਿਰ ਹੈ ਪੰਜਾਬ ਸਰਕਾਰ ਹਲਾਤਾਂ ਨੂੰ ਦੇਖ ਦੇ ਹੋਏ ਲਗਾਤਾਰ ਕਰਫਿਊ ਦੀ ਬੁਨਿਆਦ ਨੂੰ ਵਧਾ ਰਹੀੰ ਹੈ ਤੇ ਉੱਥੇ ਇਹ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮੇ ਨਿਰਵਿਘਨ ਸਪਲਾਈ ਚਲਾਉਣ ਲਈ ਕੰਪਲੇਟਾਂ ਮੈਟੀਨਸ ਦਾ ਕੰਮ ਕਰ ਰਹੇ ਹਨ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਇਸ ਕਹਿਰ ਤੇ ਜਾਨ ਲੇਵਾ ਬਿਮਾਰੀ ਲਈ ਸਨੇਟਾਈਜਰ, ਮਾਸਕ, ਬੀਮਾ ਤੇ ਹੋਰ ਸੁਵਿਧਾ ਉਪਲੱਬਧ ਨਹੀ ਕਰਵਾਈ ਗਈ ਸਗੋਂ ਬਿਜਲੀ ਦੀ ਲਪੇਟ ਵਿੱਚ ਆਉਣ ਕਾਰਨ ਇਹਨਾਂ ਦੋ ਹਫ਼ਤਿਆਂ ਵਿੱਚ ਬਿਜਲੀ ਦੀਆਂ ਲਾਈਨਾ ਤੇ ਕੰਮ ਕਰਨ ਦੋਰਾਨ ਚਾਰ ਕਾਮਿਆਂ ਦੀਆਂ ਕਰੰਟ ਲੱਗਣ ਕਾਰਨ ਮੋਤ ਹੋ ਗਈ ਤੇ ਦਸ ਕਾਮੇ ਫੱਟੜ ਹੋ ਗਏ ਹਨ ਤੇ ਹੁਣ ਤੱਕ ਸੈਕੜੇ ਕਾਮੇ ਮੋਤ ਦੇ ਮੂੰਹ ਪੈ ਗਏ ਹਨ ਜਿਹਨਾ ਦੇ ਘਰਾ ਦੇ ਦੀਵੇ ਬੁਝ ਗਏ ਹਨ। ਠੇਕਾ ਕਾਮਿਆਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਕਈ ਸੰਘਰਸ਼ਸ਼ੀਲ ਕਾਮੇ ਹਨ ਜਿਵੇ ਕਿ ਜਲਾਲਾਬਾਦ, ਬਰਨਾਲਾ, ਰੋਪੜ, ਮੁਕਤਸਰ ਸਾਹਿਬ, ਅਮ੍ਰਿਤਸਰ ਸਾਹਿਬ ਬਠਿੰਡਾ ਜਿਹਨਾਂ ਦੀਆਂ ਛੇ ਤੋੰ ਦਸ ਮਹੀਨੇ ਤੋਂ ਤਨਖਾਹਾਂ ਜਾਰੀ ਨਹੀ ਕੀਤੀਆਂ ਗਈਆਂ ਤੇ ਨਾ ਹੀ ਕੱਢੇ ਗਏ ਕਾਮਿਆਂ ਨੂੰ ਬਹਾਲ ਕੀਤਾ ਗਿਆ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਮੰਗਾਂ ਨੂੰ ਲੈ ਮੇਨੇਜਮੈੰਟ ਤੇ ਪੰਜਾਬ ਸਰਕਾਰ ਤੇ ਕਿਰਤ-ਵਿਭਾਗ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਭੇਜੇ ਜਾਣਗੇ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਕਰੋਨਾ ਮਹਾਮਾਰੀ ਦੇ ਕਹਿਰ ਵਿੱਚ ਡਿਊਟੀ ਨਿਭਾ ਰਹੇ ਕਾਮਿਆਂ ਦਾ 50 ਲੱਖ ਬੀਮਾ ਕੀਤਾ ਜਾਵੇ ਤੇ ਭਿਆਨਕ ਬਿਮਾਰੀ ਤੋਂ ਬਚਾਅ ਤੋਂ ਲਈ ਲੋੜੀਂਦਾ ਸਮਾਨ ਮੁਹੱਈਆ ਕਰਨ ਤੇ ,ਰੋਜਗਾਰ ਤੇ ਘੱਟੋ ਘੱਟ ਉਜਰਤਾਂ ਦੀ ਗਰੰਟੀ ਸਰਕਾਰ ਕਰੇ ,ਰੁਕੀਆਂ ਤਨਖਾਹ ਜਾਰੀ ਕਰੇ ,ਕੱਢੇ ਕਾਮੇ ਬਹਾਲ ਕਰਨ, ਕਰੰਟ ਨਾਲ ਹਾਦਸਾ ਪੀੜਤ ਪਰਿਵਾਰਕ ਮੈਬਰਾਂ ਨੂੰ ਮੁਆਵਜਾ,ਨੋਕਰੀ,ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ ਤੇ ਈ ਪੀ ਐੱਫ ਦਾ ਪੈਸਾ ਅਕਾਊਂਟਾਂ ਵਿੱਚ ਜਾਰੀ ਕੀਤਾ ਜਾਵੇ ਈ.ਐੱਸ.ਆਈ ਦੇ ਕਾਰਡ ਜਾਰੀ ਕੀਤੇ ਜਾਣ ਗੈਰ-ਕਾਨੂੰਨੀ ਢੰਗ ਨਾਲ ਤਨਖਾਹ ਕਟੋਤੀ ਬੰਦ ਕੀਤੀ ਜਾਵੇ ਕੀਤੀ ਤੇ ਕੱਟੀ ਤਨਖਾਹ ਜਾਰੀ ਕੀਤੀ ਜਾਵੇ ਵਰਕਓਡਰ ਦੀ ਸਰਤ ਮੁਤਾਬਕ ਮੋਟਰਸਾਈਕਲ ਦਾ ਤੇਲ ਭੱਤਾ ਦਿੱਤਾ ਜਾਵੇ ਪਿਛਲੀ ਘੱਟ ਮਿਲੀ ਤਨਖਾਹਾਂ ਦਾ ਬਕਾਇਆ (ਏਰੀਅਰ) ਜਾਰੀ ਕੀਤਾ ਜਾਵੇ ਪਾਵਰਕਾਮ ਮਨੇਜਮੈੰਟ ਤੇ ਕਿਰਤ ਵਿਭਾਗ ਤੇ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਇਹਨਾਂ ਮੰਗਾਂ ਨੂੰ ਲੈ ਕੇ ਮਿਤੀ 22-10-19 ਤੇ 24-10-19 ਤੇ 5-2-20 ਤੇ 10-2-20 ਤੇ 17-3-19 ਨੂੰ ਹੋਈਆਂ ਮੀਟਿੰਗਾਂ ਵਿੱਚ ਮੰਗਾਂ ਹੱਲ ਕਰਨ ਲਈ ਸਮਝੋਤੇ ਜੰਥੇਬੰਦੀ ਨਾਲ ਕੀਤੇ ਪਰ ਪਾਵਰਕਾਮ ਮਨੇਜਮੈੰਟ ਇਸ ਨੂੰ ਲਾਗੂ ਨਹੀ ਕਰ ਰਹੀ ਜਿਸ ਦੇ ਕਾਰਨ ਕਾਮਿਆਂ ਵਿੱਚ ਭਾਰੀ ਰੋਸ ਹੈ ਅਗਰ ਸਮਝੋਤੇ ਲਾਗੂ ਨਾ ਤਾਂ ਠੇਕਾ ਕਾਮੇ ਸੰਘਰਸ਼ ਕਰਨ ਲਈ ਮਜਬੂਰ ਹੋਣ ਗਏ ਜਿਸ ਤਹਿਤ ਪਹਿਲੇ ਪੜਾਅ ਆਪਸੀ ਦੂਰੀ ਬਣਾ ਕੇ ਮਿਤੀ 4 ਮਈ ਨੂੰ ਡਵੀਜ਼ਨ ਪੱਧਰੀ ਰੈਲੀਆਂ ਕੀਤੀਆਂ ਜਾਣ ਗਈਆਂ ਅਗਲੇ ਸੰਘਰਸ਼ ਸੰਬੰਧੀ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ ਜੰਥੇਬੰਦੀ ਨੇ ਰੈਗੂਲਰ ਮੁਲਾਜ਼ਮ ਦੀਆਂ ਮੇਨੇਜਮੈੰਟ ਵਲੋ 40% ਤਨਖਾਹ ਕਟੋਤੀ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਕੱਟੀ ਤਨਖਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ।