*ਸਰਕਲ ਖੰਨਾ ਅੰਦਰ ਘੁੰਮ ਰਹੇ ਕੰਪਨੀ ਵਲੋਂ ਸੀ.ਅੈੱਚ.ਬੀ ਕਾਮਿਆਂ ਦੇ ਛਾਟੀੰ ਕਰਨ ਦਾ ਪੱਤਰ ਵਾਪਿਸ ਲਵੇ ਮਨੇਜਮੈੰਟ’ ਨਹੀਂ ਤਾਂ ਕਰਾਗੇਂ ਤਿੱਖਾ ਸੰਘਰਸ਼ ਬਲਿਹਾਰ ਸਿੰਘ*

ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸੀਰਾ) ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਰੋਨਾ ਕਹਿਰ ਦੋਰਾਨ ਐਮਰਜੈਂਸੀ ਸੇਵਾਵਾਂ ਨਿਭਾ ਰਹੇ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਨੂੰ ਹੋਸਲਾ ਵਜਾਈ ਤਾਂ ਕੀ ਕਰਨੀ ਸੀ ਪਰ ਉਨ੍ਹਾਂ ਨੂੰ ਕੰਪਨੀ ਵੱਲੋਂ ਮਿਤੀ 1-6-2020 ਤੋਂ ਕੰਮ ਤੋਂ ਹਟਾਉਣ ਦੇ ਨੋਟਸ ਦੀ ਕਾਪੀ ਵੱਟਸੱਪ ਤੇ ਪਾਈ ਗਈ ਹੈ ਜਦ ਕਿ ਮਿਤੀ 17 ਮਾਰਚ 2020 ਨੂੰ ਕਿਰਤ ਮੰਤਰੀ ਤੇ ਮੈਨੇਜਮੈਂਟ ਵਿਚਕਾਰ ਜੰਥੇਬੰਦੀ ਨਾਲ ਹੋਈ ਮੀਟਿੰਗ ਵਿਚ ਇਹ ਫੈਸਲਾ ਹੋਇਆ ਸੀ ਕਿ ਕਿਸੇ ਵੀ ਕਾਮੇ ਨੂੰ ਕੰਮ ਤੋਂ ਹਟਾਇਆ ਨਹੀਂ ਜਾਵੇਗਾ ਤੇ ਨਾਲ ਹੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਕਿਰਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀ ਕਿ ਕਿਸੇ ਵੀ ਕਾਮੇ ਦੀ ਕਰੋਨਾ ਕਹਿਰ ਦੋਰਾਨ ਛਾਟੀਂ ਨਹੀਂ ਕੀਤੀ ਜਾਵੇਗੀ ਮਿਤੀ 1 ਮਈ ਨੂੰ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਤੇ ਮਨੇਜਮੈੰਟ ਅਧਿਕਾਰੀਆਂ ਨਾਲ ਜੰਥੇਬੰਦੀ ਦੀ ਮੀਟਿੰਗ ਵਿੱਚ ਛਾਟੀੰ ਕਰਨ ਬਾਰੇ ਕੋਈ ਗੱਲ ਨਹੀਂ ਹੋਈ ਸਗੋਂ ਉਸ ਮੀਟਿੰਗ ਵਿੱਚ ਕਿਰਤ ਵਿਭਾਗ ਤੇ ਕਿਰਤ ਮੰਤਰੀ ਤੇ ਮੈਨੇਜਮੈਂਟ ਵਿਚਕਾਰ ਜਥੇਬੰਦੀ ਨਾਲ ਹੋਈ ਮੀਟਿੰਗ ਦੇ ਸਮਝੋਤੇ ਤਹਿਤ ਕੱਢੇ ਕਾਮੇ ਬਹਾਲ ਕਰਨ, ਛਾਂਟੀ ਨਾ ਕਰਨ, ਹੋਏ ਹਾਦਸਿਆਂ ਨੂੰ ਮੁਆਵਜ਼ਾ ਦੇਣ, ਰੁਕੀਆਂ ਤਨਖਾਹਾਂ ਜਾਰੀ ਕਰਨ, ਕਿਰਤ ਕਾਨੂੰਨ ਲਾਗੂ ਕਰਨ ਦੀ ਕਾਪੀ ਮਿਤੀ 18 ਮਈ 2020 ਨੂੰ ਸਾਹਇਕ ਕਿਰਤ ਕਮਿਸ਼ਨਰ ਪਟਿਆਲਾ ਵਲੋਂ ਜੰਥੇਬੰਦੀ ਦੀ ਮੀਟਿੰਗ ਉੱਚ ਅਧਿਕਾਰੀਆਂ ਨਾਲ ਕਰਵਾ ਕੇ ਕਾਪੀ ਜੰਥੇਬੰਦੀ ਨੂੰ ਦੇਣ ਲਈ ਕਿਹਾ ਗਿਆ ਜਿਸ ਦਾ ਜਥੇਬੰਦੀ ਨੇ ਮਿਤੀ 4 ਮਈ ਦੇ ਰੱਖੇ ਪ੍ਰੋਗਰਾਮ ਨੂੰ ਤਬਦੀਲ ਕਰਕੇ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਮਿਤੀ 20 ਮਈ ਨੂੰ ਜਥੇਬੰਦੀ ਤਿੱਖਾ ਸੰਘਰਸ਼ ਕਰਨ ਦਾ ਅੈਲਾਨ ਕੀਤਾ ਗਿਆ ਤੇ ਹੁਣ ਆਏ ਕੰਪਨੀਆਂ ਤੇ ਮੈਨੇਜਮੈਂਟਾਂ ਵੱਲੋਂ ਪਾਏ ਵੱਟਸੱਪਾਂ ਤੇ ਪੱਤਰ ਦੀ ਜੰਥੇਬੰਦੀ ਨਿਖੇਧੀ ਕਰਦੀ ਹੈ ਅਗਰ ਕੰਮ ਤੋਂ ਹਟਾਉਣ ਵਾਲਾ ਪੱਤਰ ਵਾਪਿਸ ਨਾ ਲਿਆ ਜਾ ਕਿਸੇ ਕਾਮੇ ਨੂੰ ਕੰਮ ਤੋਂ ਕੱਢਿਆ ਤਾਂ ਤਿੱਖਾ ਸੰਘਰਸ਼ ਕਰਨ ਲਈ ਜੰਥੇਬੰਦੀ ਮਜਬੂਰ ਹੋਵੇਗੀ