ਸ਼ਾਹਕੋਟ/ਮਲਸੀਆਂ, (ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)

ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ,ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ,ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 108 ਐਂਬੂਲੈਂਸ ਤੇ ਜਲ ਸਪਲਾਈ ਦੇ ਠੇਕਾ ਕਾਮੇ ਕਰੋਨਾ ਕਹਿਰ ਦੋਰਾਨ ਆਪਣੀਆਂ ਅੈਮਰਜੈੰਸੀ ਡਿਊਟੀਆਂ ਬਿਨਾਂ ਕਿਸੇ ਸਿਹਤ ਸਹੂਲਤਾਂ ਤੋਂ ਨਿਭਾ ਰਹੇ ਹਨ। ਕਰੋਨਾ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਹਸਪਤਾਲਾਂ ਤੱਕ ਪਹੁੰਚਣ 108 ਅੈੰਬੂਲੈੰਸ ਠੇਕਾ ਕਾਮਿਆਂ ਦਾ ਵੱਡਾ ਯੋਗਦਾਨ ਹੈ । ਉਨ੍ਹਾਂ ਦੱਸਿਆ ਕਿ ਕਰੋਨਾ ਦੇ ਦਬਾਅ ਹੇਠ ਸਰਕਾਰ ਲੋਕ ਮਾਰੂ ਨੀਤੀਆਂ ਪੋਲਸੀਆਂ ਲਾਗੂ ਕਰ ਰਹੀਂ ਹੈ। । ਕਰੋਨਾ ਕਹਿਰ ਦੋਰਾਨ ਡਿਊਟੀ ਨਿਭਾ ਰਹੇ ਕਾਮਿਆਂ ਨੂੰ ਪੂਰੀਆਂ ਕਿੱਟਾ , ਸਿਹਤ ਸਹੂਲਤਾਂ ਘੱਟੋ ਘੱਟ 50 ਲੱਖ ਰੁਪਏ ਬੀਮਾ, ਠੇਕਾ ਕਾਮਿਆਂ ਨੂੰ ਪੱਕੇ ਕਰਨਾ ਰੁਕੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੰਘਰਸ਼ ਦੇ ਦੌਰਾਨ 2016 ਅੈਕਟ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਬਣਾਇਆ ਗਿਆ ਸੀ ਪਰ ਮੌਜੂਦਾ ਕੈਪਟਨ ਸਰਕਾਰ ਉਸ ਐਕਟ ਨੂੰ ਲਾਗੂ ਨਹੀਂ ਕਰ ਰਹੀ ਠੇਕਾ ਕਾਮਿਆਂ ਦੀਆਂ ਛਾਂਟੀਆਂ ਕਰਨ ਤੇ ਤਨਖਾਹਾਂ ਰੋਕਣ ਤੇ ਸਰਕਾਰ ਤੁਲੀ ਪਈ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਅਦਾਰਿਆਂ ਦੇ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਹੈ 108 ਅੈੰਬੂਲੇੰਸ ਇਪਲਾਈਜ ਯੂਨੀਅਨ ਪੰਜਾਬ ਦੇ ਸੰਘਰਸ਼ ਦੀ ਜੰਥੇਬੰਦੀ ਹਮਾਇਤ ਕਰਦੀ ਹੈ ।