* ਪੰਚਾਇਤ ਅਤੇ ਪਰਵਾਸੀ ਭਾਰਤੀ ਦੇ ਸਹਿਯੋਗ ਨਾਲ ਜੰਗੀ ਪੱਧਰ ‘ਤੇ ਚਲ ਰਿਹਾ ਕੰਮ

ਫਗਵਾੜਾ (ਡਾ ਰਮਨ )

ਪਿੰਡ ਸਾਹਨੀ ਵਿਖੇ ਪੰਚਾਇਤ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਸ਼ਨੀ ਮੀਤ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ( ਦਿਹਾਤੀ )ਅਤੇ ਜਸਵੀਰ ਸਿੰਘ ਕਾਲਾ ਜਨਰਲ ਸਕੱਤਰ ਬਲਾਕ ਕਾਂਗਰਸ ਫਗਵਾੜਾ ( ਦਿਹਾਤੀ ) ਨੇ ਦੱਸਿਆ ਕਿ ਪਿੰਡ ਵਿੱਚ ਪੰਚਾਇਤ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਜਿੰਨੇ ਵੀ ਵਿਕਾਸ ਕੰਮ ਚੱਲ ਰਹੇ ਹਨ, ਉਹ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ । ਉਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਹੀ ਪੰਚਾਇਤ ਵੱਲੋਂ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪਿੰਡ ਸਾਹਨੀ ਨੂੰ ਜਲਦੀ ਹੀ ਸ਼ਹਿਰ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਇਲਾਕੇ ਵਿੱਚੋਂ ਉਕਤ ਪਿੰਡ ਦੀ ਪਹਿਚਾਣ ਅਲੱਗ ਹੀ ਹੋਵੇਗੀ ।ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤ ਨਾਲ ਸਹਿਯੋਗ ਕਰਨ ਤਾਂ ਜੋ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੂਰਿਆਂ ਕੀਤਾ ਜਾ ਸਕੇ । ਅਖੀਰ ਵਿੱਚ ਉਹਨਾਂ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਵੀ ਧੰਨਵਾਦ ਕੀਤਾ, ਜਿਹਨਾਂ ਦੀ ਬਦੌਲਤ ਪਿੰਡ ਸਾਹਨੀ ਵਿਖੇ ਪਿਛਲੇ ਕਈ ਸਾਲਾਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ ।