ਅਸ਼ੋਕ (ਉੱਚਾ ਪਿੰਡ)

ਅਠੋਲੀ/ਕਪੂਰਥਲਾ 7 ਅਗਸਤ 2019 –

ਪਿੰਡ ਅੰਠੋਲੀ ਦੇ G.S.S ਸਕੂਲ ਚ”ਇੱਛਤ ਸਕੀਮ” ਸਕੀਮ ਤਹਿਤ ਸੈਮੀਨਾਰ ਲਾਇਆ ਗਿਆ। ਜਿੱਸ ਦੀ ਦੇਖ ਰੇਖ ਸੰਜੀਵ ਕੁਮਾਰ ਚੀਫ ਇੰਜਨੀਅਰ, H.S ਬੰਸਲ DY. ਚੀਫ ਇੰਜਨੀਅਰ, ਕੁਲਵਿੰਦਰ ਸਿੰਘ ਐਡੀਸ਼ਨਲ S.E,ਰਾਜ ਕੁਮਾਰ ਸ਼ਰਮਾ SDO , ਅਮਰਪ੍ਰੀਤ ਸਿੰਘ SDO, ਕੁਲਵਿੰਦਰ ਸਿੰਘ ਸਰਪੰਚ ਅੰਠੋਲੀ, MRS.ਰਾਜਿੰਦਰਜੀਤ ਕੌਰ ਪ੍ਰਿੰਸੀਪਲ G.S.S ਸਕੂਲ ਵੱਲੋਂ ਕੀਤੀ ਗਈ।
ਇੱਸ ਸਕੀਮ ਦਾ ਮੰਤਵ ਪਾਣੀ ਸੰਜਮ ਨਾਲ ਵਰਤ ਕੇ ਧਰਤੀ ਨੂੰ ਬੰਜਰ ਹੋਣ ਤੋ ਰੋਕਣ ਅਤੇ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚਾਕੇ ਪੰਜਾਬ ਨੂੰ ਖੁਸ਼ਹਾਲੀ ਨੂੰ ਕਾਇਮ ਰੱਖਣਾ।
ਇੱਸ ਸਕੀਮ ਤਹਿਤ ਕਿਸਾਨਾਂ ਲਈ ਬਿਜਲੀ ਦੀਆਂ ਯੂਨਿਟਾਂ ਦੀ ਹੱਦ ਉਨ੍ਹਾਂ ਦੀ ਮੋਟਰ ਦੀ ਸਮਰਥਾ ਅਨੁਸਾਰ ਮਿਥੀ ਜਾਵੇਗੀ। ਏਸ ਸਕੀਮ ਨੂੰ ਅਪਨਾਉਣ ਵਾਲੇ ਕਿਸਾਨ ਵੀਰ ਦੀ ਮੋਟਰ ਦੀ ਸਮਰਥਾ ਯੂਨਿਟ 1500 ਮਹੀਨੇ ਦੀ ਖਪਤ ਦੀ ਹੱਦ ਮਿਥੀ ਜਾਂਦੀ ਹੈ। ਅਤੇ ਉਹ ਕਿਸਾਨ ਵੀਰ 1200 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ ਤਾਂ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਚੇ 1200 ਹੋਏ ਯੂਨਿਟ ਦੇ ਰੁਪਏ ਕਿਸਾਨ ਵੀਰ ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ ਤੇ ਜਮਾ ਹੋ ਜਾਣਗੇ।