(ਬਿਊਰੋ ਰਿਪੋਰਟ)
ਨਵੀਂ ਦਿੱਲੀ, 9 ਸਤੰਬਰ 2019 – ਓਡੀਸ਼ਾ ਦੇ ਮਾਓਵਾਦੀ ਪ੍ਰਭਾਵਿਤ ਮਲਕਾਨਗਿਰੀ ਜ਼ਿਲ੍ਹੇ ਦੀ ਇਕ 27 ਸਾਲਾ ਆਦਿਵਾਸੀ ਲੜਕੀ ਆਪਣੀ ਬਿਰਾਦਰੀ ਦੀ ਪਹਿਲੀ ਪਾਇਲਟ ਬਣੀ ਹੈ। ਮਲਕਾਨਗਿਰੀ ਜ਼ਿਲ੍ਹੇ ‘ਚ ਇਕ ਪੁਲਿਸ ਕਾਂਸਟੇਬਲ ਦੀ ਬੇਟੀ, ਅਨੁਪ੍ਰਿਆ ਮਧੁਮਿਤਾ ਲਾਕੜਾ ਇਸ ਮਹੀਨੇ ਦੇ ਅੰਤ ਵਿਚ ਇੰਡੀਗੋ ਏਅਰਲਾਇਨਸ ਦੇ ਸਹਿ-ਪਾਇਲਟ ਵਜੋਂ ਜੁਆਇਨ ਕਰੇਗੀ।

ਪਾਇਲਟ ਬਣਨ ਲਈ ਅਨੁਪ੍ਰਿਆ ਨੇ 7 ਸਾਲ ਪਹਿਲਾਂ ਇੰਜੀਨੀਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਅਤੇ 2012 ‘ਚ ਉਸ ਨੇ ਇੱਥੇ ਹਵਾਬਾਜ਼ੀ ਅਕੈਡਮੀ ‘ਚ ਦਾਖਲਾ ਲਿਆ। ਆਪਣੀ ਕਾਬਲੀਅਤ ਅਤੇ ਮਿਹਨਤ ਦੇ ਜ਼ੋਰ ‘ਤੇ ਛੇਤੀ ਹੀ ਉਹ ਇਕ ਨਿੱਜੀ ਹਵਾਬਾਜ਼ੀ ਕੰਪਨੀ ‘ਚ ਕੋ-ਪਾਇਲਟ ਦੇ ਤੌਰ ‘ਤੇ ਸੇਵਾਵਾਂ ਦੇਣ ਵਾਲੀ ਹੈ।

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਨੁਪ੍ਰਿਆ ਨੂੰ ਵਧਾਈ ਦਿੱਤੀ।