* ਯੋਜਨਾ ਤਹਿਤ ਹੁੰਦਾ ਹੈ ਪੰਜ ਲੱਖ ਤੱਕ ਦਾ ਫਰੀ ਇਲਾਜ਼ – ਵਿਕਰਮ ਬਘਾਣੀਆ

ਫਗਵਾੜਾ 3 ਫਰਵਰੀ (ਅਜੈ ਕੋਛੜ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਨ ਨਿਰਦੇਸ਼ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਹਦਾਇਤ ਅਨੁਸਾਰ ਪੰਜਾਬ ਅਤੇ ਭਾਰਤ ਸਰਕਾਰ ਦੀ ਸਰਬਤ ਸਿਹਤ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਸਬੰਧੀ ਇਕ ਕੈਂਪ ਨੌਜਵਾਨ ਕਾਂਗਰਸੀ ਆਗੂ ਵਿਕਰਮ ਬਘਾਣੀਆ ਦੀ ਦੇਖਰੇਖ ਹੇਠ ਵਾਰਡ ਨੰਬਰ 12 ਦੇ ਮੁਹੱਲਾ ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਲਗਾਇਆ ਗਿਆ। ਇਸ ਦੌਰਾਨ 100 ਤੋਂ ਵੱਧ ਲੋੜਵੰਦਾਂ ਦੇ ਆਨਲਾਈਨ ਕਾਰਡ ਅਪਲਾਈ ਕਰਵਾਏ ਗਏ। ਵਿਕਰਮ ਬਘਾਣੀਆ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਕਾਰਡ ਧਾਰਕ ਨੂੰ ਪੰਜ ਲੱਖ ਰੁਪਏ ਤੱਕ ਦੇ ਫਰੀ ਇਲਾਜ ਕਰਵਾਉਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਜੋ ਕਿ ਆਰਥਕ ਪੱਖੋਂ ਕਮਜੋਰ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਇਸ ਕਾਰਡ ਰਾਹੀਂ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸਰਕਾਰ ਵਲੋਂ ਯੋਜਨਾ ਅਧੀਨ ਨਿਰਧਾਰਤ ਪ੍ਰਾਈਵੇਟ ਹਸਪਤਾਲ ਵਿਚ ਫਰੀ ਇਲਾਜ ਦੀ ਸੁਵਿਧਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸੁਵਿਧਾਵਾਂ ਦੇਣ ਲਈ ਪੂਰੀ ਤਰ•ਾਂ ਵਚਨਬੱਧ ਹੈ ਅਤੇ ਹਰ ਲੋੜਵੰਦ ਨੂੰ ਇਹ ਸਿਹਤ ਕਾਰਡ ਜਰੂਰ ਬਨਾਉਣਾ ਚਾਹੀਦਾ ਹੈ। ਇਸ ਮੌਕੇ ਅਸ਼ਵਨੀ ਬਘਾਣੀਆ, ਆਸ਼ੂ, ਬਿੰਦੂ ਬਘਾਣੀਆ, ਪਵਨ ਧਰਮਸੋਤ, ਹਰਦੀਪ ਕੁਮਾਰ, ਸੰਦੀਪ ਸ਼ਿੰਦਾ, ਮੀਨਾ ਰਾਣੀ, ਹਰਪ੍ਰੀਤ ਕੌਰ, ਮਦਨ ਲਾਲ ਸੌਂਧੀ, ਤਰਸੇਮ ਲਾਲ, ਹੈਪੀ, ਅਸ਼ੋਕ, ਬੋਬੀ, ਸ਼ਿਵਾ ਸੌਂਧੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
ਤਸਵੀਰ ਸਮੇਤ।