ਫਗਵਾੜਾ (ਡਾ ਰਮਨ )

ਪਰਿਆਸ ਸਿਟੀਜਨਜ ਵੈਲਫੇਅਰ ਕੌਂਸਲ ਫਗਵਾੜਾ ਵਲੋਂ ਗੂਰੂ ਨਾਨਕ ਬਿਰਧ ਅਤੇ ਅਨਾਥ ਆਸ਼ਰਮ ਵਿਰਕਾਂ ਨੂੰ ਬਿਜਲੀ ਬੈਕਅਪ ਲਈ ਇਨਵਰਟਰ ਦੀਆਂ ਦੋ ਵਡੀਆਂ ਬੈਟਰੀਆਂ ਅਤੇ ਰੋਜਾਨਾ ਵਰਤੋਂ ਲਈ ਸਬਜੀਆਂ ਭੇਂਟ ਕੀਤੀਆਂ ਗਈਆਂ। ਪਰਿਆਸ ਦੇ ਕਨਵੀਰਨ ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਜਦੋਂ ਤੋਂ ਕੋਵਿਡ-19 ਕਾਰਨ ਸਰਕਾਰ ਵਲੋਂ ਲਾਕਡਾਊਨ ਲਗਾਇਆ ਗਿਆ ਹੈ ਉਸ ਸਮੇਂ ਤੋਂ ਹੀ ਪਰਿਆਸ ਸੰਸਥਾ ਵਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਆਸ਼ਰਤਾਂ ਦੀ ਮੱਦਦ ਅਤੇ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਆਸ਼ਰਮ ਦੇ ਪ੍ਰਬੰਧਕ ਅਤੇ ਉੱਘੇ ਸਮਾਜਸੇਵੀ ਪੰਕਜ ਗੌਤਮ ਨੇ ਆਸ਼ਰਮ ਦੀ ਕੀਤੀ ਜਾ ਰਹੀ ਸਹਾਇਤਾ ਲਈ ਪਰਿਆਸ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਯਕੀਨ ਦੁਆਇਆ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਸ਼ਰਮ ਦੀ ਬਿਹਤਰੀ ਲਈ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਜੱਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੇਵਾ ਨਿਭਾੳਦੇਂ ਰਹਿਣਗੇ। ਪਰਿਆਸ ਦੇ ਕੋਆਰਡੀਨੇਟਰ ਹਰਦੀਪ ਸਿੰਘ ਭੋਗਲ ਨੇ ਵੀ ਭਰੋਸਾ ਦਿੱਤਾ ਕਿ ਆਸ਼ਰਮ ਵਿਚ ਰਹਿਣ ਵਾਲੇ ਆਸ੍ਰਿਤਾਂ ਦੀ ਸੇਵਾ ਦਾ ਦਾ ਉਪਰਾਲਾ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਅਮਿਤ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।