Home Punjabi-News ਪਰਿਆਸ ਜੱਥੇਬੰਦੀ ਨੇ ਬਿਰਧ ਆਸ਼ਰਮ ਵਿਰਕ ਦੇ ਆਸ੍ਰਿਤਾਂ ਲਈ ਭੇਂਟ ਕੀਤੇ ਫੱਲ,...

ਪਰਿਆਸ ਜੱਥੇਬੰਦੀ ਨੇ ਬਿਰਧ ਆਸ਼ਰਮ ਵਿਰਕ ਦੇ ਆਸ੍ਰਿਤਾਂ ਲਈ ਭੇਂਟ ਕੀਤੇ ਫੱਲ, ਰਾਸ਼ਨ ਤੇ ਸਬਜੀਆਂ

* ਸਰਦੀ ਦੇ ਮੌਸਮ ਨੂੰ ਮੁੱਖ ਰਖਦਿਆਂ ਗਰਮ ਚਾਦਰਾਂ ਵੀ ਦਿੱਤੀਆਂ
ਫਗਵਾੜਾ (ਡਾ ਰਮਨ ) ਪਰਿਆਸ ਸਿਟੀਜਨਸ ਵੈਲਫੇਅਰ ਕੌਸਲ ਵਲੋਂ ਗੁਰੂ ਨਾਨਕ ਬਿੱਰਧ, ਅਪਾਹਿਜ ਅਤੇ ਅਨਾਥ ਆਸ਼ਰਮ ਵਿਰਕਾਂ ਨੂੰ ਸਬਜੀਆਂ, ਫੱਲ , ਰਾਸ਼ਨ ਤੋਂ ਇਲਾਵਾ ਆਉਣ ਵਾਲੇ ਸਰਦੀ ਦੇ ਮੌਸਮ ਨੂੰ ਮੁੱਖ ਰਖਦੇ ਹੋਏ ਗਰਮ ਚਾਦਰਾਂ ਭੇਂਟ ਕੀਤੀਆਂ ਗਈਆਂ। ਵਧੇਰੇ ਜਾਣਕਾਰੀ ਦਿੰਦਿਆਂ ਪਰਿਆਸ ਦੇ ਕਨਵੀਨਰ ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਸੰਸਥਾ ਦੇ ਕੋਆਰਡੀਨੇਟਰਜ਼ ਤਰਲੋਚਨ ਸਿੰਘ ਪਰਮਾਰ ਅਤੇ ਮੈਡਮ ਹਰਿਦੰਰ ਕੌਰ ਐਚ ਡੀ ਐਫ ਸੀ ਲਿਮਟਡ ਫਗਵਾੜਾ ਦੇ ਸਹਿਯੋਗ ਨਾਲ ਆਸ਼ਰਮ ਨੂੰ ਸਬਜੀਆਂ, ਫੱਲ, ਰਾਸ਼ਨ ਅਤੇ ਗਰਮ ਚਾਦਰਾਂ ਦੀ ਸੇਵਾ ਭੇਂਟ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪਰਿਆਸ ਸੰਸਥਾਂ ਵਲੋਂ ਕਰੋਨਾ ਲਾਕਡਾਊਨ ਸ਼ੁਰੂ ਹੋਣ ਤੋਂ ਲੈ ਕੇ ਲਗਾਤਾਰ ਬਿਰਧ ਆਸ਼ਰਮ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਆਸ਼ਰਮ ਦੇ ਸੰਚਾਲਕ ਅਤੇ ਉਘੇ ਸਮਾਜ ਸੇਵੀ ਪੰਕਜ ਗੌਤਮ ਨੇ ਪਰਿਆਸ ਸਿਟੀਜਨਜ ਵੈਲਫੇਅਰ ਕੌਸਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਲਗਾਤਾਰ ਕੀਤੀ ਜਾ ਰਹੀ ਸੇਵਾ ਲਈ ਸਮੂਹ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਹਰਦੀਪ ਸਿੰਘ ਭੋਗਲ ਵੀ ਮੌਜੂਦ ਸਨ।