ਚੰਡੀਗੜ੍ਹ : ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਵਿਧਾਨ ਸਭਾ ਚ ਵਿਧਾਇਕ ਦਲ ਦੇ ਨੇਤਾ ਦਾ ਅਹੁਦਾ ਛੱਡ ਦਿੱਤਾ ਹੈ । ਕੁਝ ਚਿਰ ਪਹਿਲੇ ਇਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਵੀ ਅਕਾਲੀ ਦਲ ਤੋਂ ਛੁੱਟੀ ਲੈ ਲਈ ਸੀ ਅਤੇ ਟਕਸਾਲੀਆਂ ਨਾਲ ਸੁਰ ਮਿਲਾ ਲਏ ਸਨ । ਨਾਲ ਹੀ ਇਲਜ਼ਾਮ ਲਗਾਏ ਸਨ ਕਿ ਅਕਾਲੀ ਦਲ ਚ ਬਾਦਲ ਟੱਬਰ ਦੀ ਚਲਦੀ ਹੈ ।