ਫਗਵਾੜਾ,6 ਦਸੰਬਰ (ਅਜੈ ਕੋਛੜ)

ਖੂਨਦਾਨ ਇੱਕ ਮਹਾਂਦਾਨ ਵਜੋਂ ਮੰਨਿਆ ਜਾਂਦਾ ਹੈ ਜਿੱਥੇ ਖੂਨ ਦੇ ਪੋਜਟਿਵ ਗਰੁੱਪ ਆਸਾਨੀ ਨਾਲ ਮਿਲ ਜਾਂਦੇ ਹਨ ਉੱਥੇ ਹੀ ਮਰੀਜ ਦਾ ਖੂਨ ਜੇਕਰ ਨੈਗਟਿਵ ਹੋਵੇ ਤਾਂ ਪਰਿਵਾਰਕ ਮੈਂਬਰਾਂ ਨੂੰ ਹੱਥਾ ਪੈਰਾਂ ਦੀ ਪੈ ਜਾਂਦੀ ਹੈ ਅਤੇ ਬੜੀ ਜੱਦੋਜਹਿਦ ਤੋਂ ਬਾਅਦ ਬਲੱਡ ਦੀ ਪੂਰਤੀ ਹੁੰਦੀ ਹੈ। ਸਮਾਜ ਸੇਵਾ ਪ੍ਰਤੀ ਆਪਣੀ ਸ਼ਰਧਾ-ਭਾਵਨਾ ਰੱਖਦੇ ਹੋਏ ਐਨ.ਆਰ.ਆਈ. ਪ੍ਰਮਜੀਤ ਸਿੰਘ ਹੀਰ ਖਲਵਾੜਾ ਏ.ਬੀ.ਨੈਗਟਿਵ ਗਰੁੱਪ ਨੇ ਅੱਜ ਇੱਕ ਜਰੂਰਤਮੰਦ ਮਰੀਜ ਦੀ ਮਦਦ ਦੇ ਉਦੇਸ਼ ਨੂੰ ਪੂਰਾ ਕਰਦੇ ਹੋਏ ਗੁਰੂ ਹਰਗੋਬਿੰਦ ਨਗਰ ਬਲੱਡ ਬੈਂਕ ਵਿਖੇ ਖੂਨਦਾਨ ਕਰ ਉਨ੍ਹਾਂ ਸਮਾਜ ਭਲਾਈ ਦੇ ਕੰਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਪਰਮਜੀਤ ਸਿੰਘ ਨੇ ਕਿਹਾ ਕਿ ਬਲੱਡ ਡੋਨੇਸ਼ਨ ਕਰਨਾ ਇੱਕ ਨੋਬਲ ਕੰਮ ਹੈ ਜਰੂਰਤਮੰਦ ਨੂੰ ਸਮੇਂ ਸਿਰ ਦਿੱਤਾ ਖੂਨ ਕਿਸੇ ਬੇਸ਼ਕੀਮਤੀ ਤੋਹਫੇ ਤੋਂ ਘੱਟ ਨਹੀ ਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੀ ਜਿੰਦਗੀ ਵਿੱਚ ਅਜਿਹੇ ਭਲਾਈ ਦੇ ਕਾਰਜ ਕਰਦੇ ਰਹਿਣਗੇ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਣ ਅਤੇ ਸਮੇ-ਸਮੇਂ ਖੂਨਦਾਨ ਕਰਨ ਖੇਤਰ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਣ ਤਾਂ ਜੋ ਹਰ ਲੋੜਵੰਦ ਮਰੀਜ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ ਅਖੀਰ ਵਿੱਚ ਉਨ੍ਹਾਂ ਲਾਈਫ ਲਾਈਨ ਬਲੱਡ ਡੋਨਰਜ਼ ਕਲੱਬ ਰਜਿ.ਫਗਵਾੜਾ, ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਸਮੇਤ ਖੂਨਦਾਨ ਦੇ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਸਮਾਜ ਸੇਵੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ।