ਸ਼ਾਹਕੋਟ: ਮਲਸੀਆਂ(ਸਾਹਬੀ ਦਾਸੀਕੇ)

ਜ਼ਿਲਾ ਪ੍ਰੋਗਰਾਮ ਅਫ਼ਸਰ ਜਲੰਧਰ ਅਮਰਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ. ਸ਼ਾਹਕੋਟ ਸ਼੍ਰੀੰਮਤੀ ਜਗਦੀਸ਼ ਕੌਰ ਦੀ ਅਗਵਾਈ ਅਤੇ ਸਰਕਲ ਸੁਪਰਵਾਈਜ਼ਰ ਬਲਬੀਰ ਕੌਰ ਦੀ ਦੇਖ-ਰੇਖ ਹੇਠ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਆਂਗਣਵਾੜੀ ਸੈਂਟਰ ਪਰਜੀਆਂ ਕਲਾਂ (ਸ਼ਾਹਕੋਟ) ਵਿਖੇ ਨਵ ਜਨਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆ। ਸਮਾਗਮ ਦੌਰਾਨ ਪਿੰਡ ਦੀ ਪੰਚਾਇਤ, ਪਿੰਡ ਵਾਸੀ ਅਤੇ ਵੱਖ-ਵੱਖ ਪਿੰਡਾਂ ਤੋਂ ਨਵ ਜਨਮੀਆਂ ਬੱਚੀਆਂ ਦੇ ਮਾਪੇ ਆਪਣੀਆਂ ਬੱਚੀਆਂ ਨਾਲ ਪਹੁੰਚੇ। ਇਸ ਮੌਕੇ ਸਰਕਲ ਸੁਪਰਵਾਈਜ਼ਰ ਬਲਬੀਰ ਕੌਰ ਨੇ ਕਿਹਾ ਕਿ ਬੱਚੀਆਂ ਦੇ ਜਨਮ ਲੈਣ ’ਤੇ ਖੁਸ਼ੀ-ਖੁਸ਼ੀ ਉਨਾਂ ਦਾ ਪਰਿਵਾਰ ਵਿਚ ਸਵਾਗਤ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਧੀਆਂ ਪ੍ਰਤੀ ਆਪਣੀ ਪੁਰਾਣੀ ਸੋਚ ਬਦਲ ਕੇ ਜ਼ਮਾਨੇ ਦੇ ਨਾਲ ਚੱਲ ਰਹੀਆਂ ਧੀਆਂ ਬਾਰੇ ਸੋਚਣਾ ਚਾਹੀਦਾ ਹੈ। ਇਸ ਮੌਕੇ ਆਂਗਣਵਾੜੀ ਵਰਕਰ ਹਰਜੀਤ ਕੌਰ ਨੇ ਵੀ ਧੀਆਂ ਦੇ ਜਨਮ ਅਤੇ ਸਿੱਖਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਨਵ-ਜਨਮੀਆਂ ਬੱਚੀਆਂ ਨੂੰ ਤੋਹਫ਼ੇ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਗੁਰਬਖਸ਼ ਕੌਰ, ਆਂਗਵਾੜੀ ਵਰਕਰ ਨਿਰਮਲ ਕੌਲ, ਸੁਰਜੀਤ ਕੌਰ, ਸਰਪੰਚ ਹਰਭਜਨ ਸਿੰਘ ਖਾਲਸਾ, ਅਮਨਦੀਪ ਸਿੰਘ ਮੈਂਬਰ ਪੰਚਾਇਤ, ਸੀ.ਐੱਚ.ਟੀ. ਗੁਰਮੀਤ ਕੌਰ, ਹਰਜਿੰਦਰ ਕੌਰ, ਬਲਬੀਰ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।