ਨੂਰਮਹਿਲ 10 ਮਾਰਚ ( ਨਰਿੰਦਰ ਭੰਡਾਲ )

ਦਵਿੰਦਰ ਸਿੰਘ ਸੋਗੋਵਾਲ ਪ੍ਰਧਾਨ ਲੋਕ ਇਨਸਾਫ ਪਾਰਟੀ ਹਲਕਾ ਨਕੋਦਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਵਲੋਂ ਪਟਿਆਲਾ ਵਿਖੇ ਬੇਰੁਜਗਾਰ ਅਧਿਆਪਕਾਂ ਉੱਤੇ ਕੀਤੇ ਗਏ ਨਜਾਇੰਜ ਅੱਤਿਆਚਾਰ ਤੇ ਲਾਠੀਚਾਰਜ਼ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ। ਮੈਂ ਇਨ੍ਹਾਂ ਖ਼ਾਕੀ ਵਰਦੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਇੰਨਾ ਵਿੱਚ ਤੁਹਾਡੇ ਆਪਦੇ ਬੱਚੇ ਅਤੇ ਤਨਖਾਹਾਂ ਰੋਕ ਦਿੱਤੀਆਂ ਜਾਣ ਤਾਂ ਤੁਸੀਂ ਕੀ ਕਰੋਗੇ। ਸ਼ਰਮ ਆਉਣੀ ਚਾਹੀਦੀ ਆਂ ਇਨ੍ਹਾਂ ਪੁਲਿਸ ਵਾਲਿਆਂ ਤੇ ਸਰਕਾਰ ਨੂੰ ਜੋ ਲੋਕਾਂ ਨੂੰ ਆਪਣੇ ਹੱਕਾਂ ਲਈ ਵੀ ਨਹੀਂ ਲੜਨ ਦਿੰਦੇ। ਇਹ ਡਾਂਗਾ ਸਰਕਾਰ ਅਧਿਆਪਕਾਂ ਤੇ ਨਹੀਂ ਆਪਣੇ ਆਉਣ ਵਾਲੇ ਭਵਿੱਖ ਤੇ ਮਾਰ ਰਹੀ ਹੈ। ਕਿਉਂਕਿ ਜੋ ਵਾਧੇ ਕੀਤੇ ਸੀ ਇੱਕ ਵਾਧਾ ਪੂਰਾ ਨਹੀਂ ਕੀਤਾ। ਮੈ ਫਿਰ ਤੋਂ ਇਸ ਮੌਕੇ ਦੀ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਦੀ ਇਸ ਹਰਕਤ ਲਈ ਸਖ਼ਤ ਨਿਖੇਧੀ ਕਰਦਾ ਹਾਂ।