(ਰਿਪੋਰਟ ਅਸ਼ੋਕ ਲਾਲ)

ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਇੱਕ ਵਿਸ਼ੇਸ਼ ਬੈਠਕ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈਡ ਆਫ਼ਿਸ ਸਬ ਤਹਿਸੀਲ ਨੂਰਮਹਿਲ ਵਿਖੇ ਹੋਈ ਜਿਸ ਵਿੱਚ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਨਵੇਂ ਸਾਲ “ਟਵੰਟੀ-ਟਵੰਟੀ” ਲਈ ਸਰਬੱਤ ਦਾ ਭਲਾ ਮੰਗਦੇ ਹੋਏ ਪਰਮਾਤਮਾ ਪਾਸ ਹੱਥ ਜੋੜ ਕੇ ਅਰਦਾਸ ਕੀਤੀ। ਨੰਬਰਦਾਰ ਯੂਨੀਅਨ ਦੀ ਚੜ੍ਹਦੀ ਕਲਾ ਵਾਸਤੇ ਅਸਮਾਨ ਵਿੱਚ ਇੱਕ ਖੂਬਸੂਰਤ ਗੁਬਾਰਾ ਛੱਡਕੇ ਨਵੇਂ ਸਾਲ ਮੌਕੇ ਈਸ਼ਵਰ ਪਾਸ ਪ੍ਰਾਰਥਨਾ ਕੀਤੀ ਕਿ ਸਮਾਜ ਵਿਚੋਂ ਬੁਰਾਈਆਂ ਇਸ ਧਰਤੀ ਤੋਂ ਅਸਮਾਨ ਵੱਲ ਉੱਡ ਜਾਣ, ਧੀਆਂ ਭੈਣਾਂ ਦੀਆਂ ਇੱਜਤਾਂ ਸੁਰੱਖਿਅਤ ਰਹਿਣ, ਸਰਕਾਰੀ ਅਧਿਕਾਰੀ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਉਣ, ਪੰਜਾਬ ਨਸ਼ਾ ਮੁਕਤ ਹੋਵੇ। ਲੋਕ ਅਤੇ ਅਫ਼ਸਰ ਛੋਟੇ ਸਾਹਿਬਜ਼ਾਦਿਆਂ ਸਮੇਤ ਹੋਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਸਮਾਜ ਉਹਨਾਂ ਦੇ ਦਰਸਾਏ ਗਏ ਮਾਰਗ ਤੇ ਚੱਲਕੇ ਉਹਨਾਂ ਦਾ ਮਾਣ ਬਰਕਰਾਰ ਰੱਖੇ। ਪੰਜਾਬ ਸਰਕਾਰ ਨੰਬਰਦਾਰਾਂ ਨਾਲ ਕੀਤੇ ਵਾਅਦੇ ਜਲਦੀ ਪੂਰੇ ਕਰੇ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਲਈ ਵਿਧਾਨ ਸਭਾ ਵਿੱਚ ਕਾਨੂੰਨ ਬਣਾਏ। ਟੋਲ ਟੈਕਸ ਤੋਂ ਨੰਬਰਦਾਰਾਂ ਨੂੰ ਛੋਟ ਮਿਲੇ। ਮਾਣ-ਭੱਤਾ ਪ੍ਰਤੀ ਮਹੀਨਾ 5000/- ਰੁਪਏ ਕੀਤਾ ਜਾਵੇ। ਹਰ ਪਿੰਡ ਵਿੱਚ ਔਰਤਾਂ ਵਾਸਤੇ ਨੰਬਰਦਾਰੀ ਦੀ ਅਸਾਮੀ ਰਿਜ਼ਰਵ ਕੀਤੀ ਜਾਵੇ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਸਾਲ “ਟਵੰਟੀ-ਟਵੰਟੀ” ਵਿੱਚ ਸਰਕਾਰੀ ਕੁਰਸੀਆਂ ਉੱਪਰ ਇਮਾਨਦਾਰ ਅਤੇ ਯੋਗ ਅਫਸਰਾਂ ਨੂੰ ਹੀ ਬਿਠਾਏ ਤਾਂ ਹੀ ਸਰਬੰਸਦਾਨੀ ਦੀਆਂ ਕੀਤੀਆਂ ਕੁਰਬਾਨੀਆਂ ਦੀ ਕਦਰ ਪੈ ਸਕਦੀ ਹੈ, ਲੋਕਾਂ ਨੂੰ ਇਨਸਾਫ਼ ਮਿਲ ਸਕੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਜਨਰਲ ਸਕੱਤਰ (ਐਕਟਿੰਗ) ਜਗਦੀਸ਼ ਸਿੰਘ ਗੋਰਸੀਆਂ ਪੀਰਾਂ, ਪੀ.ਆਰ.ਓ ਜਗਨ ਨਾਥ ਚਾਹਲ, ਡਾਇਰੈਕਟਰ ਯੂਨੀਅਨ ਗੁਰਮੇਲ ਚੰਦ ਮੱਟੂ ਨੂਰਮਹਿਲ, ਜ਼ੋਨ ਇੰਚਾਰਜ ਗੁਰਦੇਵ ਸਿੰਘ ਉਮਰਪੁਰ ਕਲਾਂ ਅਤੇ ਅਜੀਤ ਰਾਮ ਤਲਵਣ, ਗੁਰਦੇਵ ਸਿੰਘ ਨਾਗਰਾ, ਜਰਨੈਲ ਸਿੰਘ ਗ਼ਦਰਾ, ਤਰਸੇਮ ਲਾਲ ਉੱਪਲ ਖਾਲਸਾ, ਤੇਜਾ ਸਿੰਘ ਬਿਲਗਾ, ਸ਼ਿੰਗਾਰਾ ਸਿੰਘ ਸ਼ਾਦੀਪੁਰ, ਪਰਮਜੀਤ ਸਿੰਘ ਬਿਲਗਾ, ਦਲਜੀਤ ਸਿੰਘ ਭੱਲੋਵਾਲ, ਜਸਵੰਤ ਸਿੰਘ ਜੰਡਿਆਲਾ, ਸਰਵਣ ਰਾਮ ਨੱਥੇਵਾਲ, ਸੁਦਾਗਰ ਸਿੰਘ ਸੰਘੇ ਜਾਗੀਰ, ਪ੍ਰੇਮ ਨਾਥ ਖੋਖੇਵਾਲ ਤੋਂ ਇਲਾਵਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਮੀਤ ਪ੍ਰਧਾਨ ਹਰੀਸ਼ ਮੈਹਨ ਗੋਗਾ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਸੀਤਾ ਰਾਮ ਸੋਖਲ, ਸਲਾਹਕਾਰ ਮਾਸਟਰ ਓਮ ਪ੍ਰਕਾਸ਼ ਜੰਡੂ, ਕੋਆਰਡੀਨੇਟਰ ਦਿਨਕਰ ਸੰਧੂ ਤੋਂ ਇਲਾਵਾ ਹੋਰ ਨੰਬਰਦਾਰ ਸਾਹਿਬਾਨ ਵੀ ਮੌਜੂਦ ਸਨ।