(ਡਾ ਰਮਨ)
ਪਿੱਛਲੇ ਲੰਬੇ ਸਮੇਂ ਤੋਂ ਫਗਵਾੜਾ ਵਿੱਚ ਲਟਕਦੇ ਆ ਰਹੇ ਪੁਲਿਸ ਮਾਮਲਿਆਂ ਨੂੰ ਲੈ ਕੇ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਲੋਕ ਇਨਸਾਫ ਪਾਰਟੀ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗੁਵਾਈ ਵਿੱਚ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਐਸ ਪੀ ਫਗਵਾੜਾ ਪੁਲਿਸ ਦੇ ਦਫਤਰ ਦੇ ਬਾਹਰ ਪੁਲਿਸ ਖਿਲਾਫ ਪੰਚਾਇਤ ਕੀਤੀ ਗਈ ਅਤੇ 3 ਘੰਟੇ ਦੇ ਕਰੀਬ ਧਰਨਾ ਦਿੱਤਾ ਅਤੇ ਪੁਲਿਸ ਖਿਲਾਫ ਜੰਮ ਕੇ ਨਾਅਰੇ ਬਾਜ਼ੀ ਕੀਤੀ।ਇਸ ਮੌਕੇ ਜਰਨੈਲ ਨੰਗਲ ਨੇ ਵੱਖ ਵੱਖ ਮਾਮਲਿਆਂ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਅਤੇ ਦਸਿਆ ਕਿ ਵਾਰ ਵਾਰ ਬੇਨਤੀਆਂ ਕਰਨ ਦੇ ਬਾਅਦ ਵੀ ਪੁਲਿਸ ਰਾਜਨੀਤਕ ਦਬਾਅ ਕਰਕੇ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਜਿਸ ਦੇ ਰੋਸ ਵਜੋਂ ਅੱਜ ਦਫਤਰ ਦੇ ਬਾਹਰ ਧਰਨਾ ਲਗਾਉਣਾ ਪਿਆ।ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ ਜਿਸ ਸਮੇਂ ਜਰਨੈਲ ਨੰਗਲ ਵਲੋਂ ਇਹ ਮੰਗ ਕੀਤੀ ਗਈ ਕੇ SP ਫਗਵਾੜਾ ਦਫਤਰ ਤੋਂ ਬਾਹਰ ਆ ਕੇ ਲੋਕਾਂ ਜਵਾਬ ਦੇਣ ਪਰ SP ਫਗਵਾੜਾ ਨੇ ਅੰਦਰੋਂ ਸੁਨੇਹਾ ਭੇਜ ਦਿੱਤਾ ਕੇ ਸਿਰਫ 5 ਵਿਅਕਤੀ ਮੇਰੇ ਦਫਤਰ ਅੰਦਰ ਆ ਕੇ ਮੇਰੇ ਨਾਲ ਗੱਲ ਕਰ ਲੈਣ ਇਹ ਮੇਰਾ ਦਫਤਰ ਹੈ ਇਸ ਤੋਂ ਨੰਗਲ ਨੇ ਕਿਹਾ ਕੇ ਇਹ ਦਫਤਰ ਲੋਕਾਂ ਦਾ ਹੈ ਅਤੇ ਅਗਰ SP ਸਾਹਿਬ ਬਾਹਰ ਨਹੀਂ ਆ ਸਕਦੇ ਤਾਂ ਅਸੀਂ ਸਾਰੇ ਅੰਦਰ ਜਾਵਾਂਗੇ ਅਤੇ ਨੰਗਲ ਪੀੜਤ ਲੋਕਾਂ ਨੂੰ ਨਾਲ ਲੈ ਕੇ ਦਫਤਰ ਦੇ ਅੰਦਰ ਜਾਣ ਲੱਗੇ ਤਾਂ ਭਾਰੀ ਪੁਲਿਸ ਬੱਲ ਜੋ ਸਵੇਰ ਤੋਂ ਮੌਜੂਦ ਸੀ ਨੇ ਗੇਟ ਬੰਦ ਕਰ ਦਿੱਤਾ ਅਤੇ ਜਿਸ ਤੋਂ ਬਾਅਦ ਐਸ ਪੀ ਨੂੰ ਬਾਹਰ ਆਉਣਾ ਪਿਆ ਤੇ ਇਸ ਦੌਰਾਨ ਜਰਨੈਲ ਨੰਗਲ ਦੀ ਐਸ ਪੀ ਨਾਲ ਤਲਖੀ ਵੀ ਹੋ ਗਈ।ਇਸ ਤੋਂ ਬਾਅਦ ਐਸ ਪੀ ਨੂੰ ਲੋਕਾਂ ਦੇ ਰੋਹ ਅੱਗੇ ਝੁਕਣਾ ਪਿਆ ਅਤੇ ਲੋਕਾਂ ਵਿੱਚ ਆ ਕੇ ਜਵਾਬ ਦੇਣਾ ਪਿਆ ਅਤੇ SP ਸਾਹਿਬ ਨੇ ਸਾਰੇ ਮਸਲੇ ਸੁਣ ਕੇ ਭਰੋਸਾ ਦਿੱਤਾ ਕਿ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਮਾਮਲੇ ਹੱਲ ਕਰਵਾ ਦਿੱਤੇ ਜਾਣਗੇ। ਇਸ ਤੋਂ ਬਾਅਦ ਨੰਗਲ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਤੇ ਬਲਵੀਰ ਠਾਕੁਰ,ਬਲਰਾਜ ਬਾਊ,ਡਾ ਚੌਕੜੀਆ,ਸੁਖਵਿੰਦਰ ਸ਼ੇਰਗਿੱਲ,ਵਿਜੇ ਪੰਡੋਰੀ,ਸ਼ਸ਼ੀ ਬੰਗੜ,ਇੰਦਰਜੀਤ ਸਿੰਘ,ਡਾ ਰਮੇਸ਼,ਅਵਤਾਰ ਗੰਢਵਾ,ਕੁਲਵਿੰਦਰ ਚੱਕ ਹਕੀਮ,ਬਲਜਿੰਦਰ ਝੱਲੀ,ਗਗਨ ਅਣਵਿਧ,ਜੋਗਾ ਖਾਟੀ,ਮੌਂਟੀ,ਸਮਰ ਗੁਪਤਾ,ਸ਼ਮੀ ਬੰਗੜ,ਜੱਸੀ ਗੰਢਵਾ ਅਤੇ ਵੱਡੀ ਗਿਣਤੀ ਚ ਲੋਕ ਹਾਜਰ ਸਨ।