ਗੜਸ਼ੰਕਰ (ਫੂਲਾ ਰਾਮ ਬੀਰਮਪੁਰ ) ਅੱਜ ਇੱਥੋਂ ਅੱਠ ਕਿਲੋਮੀਟਰ ਦੂਰ ਪਿੰਡ ਰਾਮ ਗੜ ਝੂੰਗੀਆ ਦੀ ਨੌਜਵਾਨ ਸਭਾ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਾਂਝੇ ਯਤਨਾ ਸਦਕਾ ਪਿੰਡ ਦੇ ਨੋਜਵਾਨਾ ਵਲੋਂ ਲੋੜਵੰਦਾ ਨੁੰ ਰਾਸ਼ਨ ਵੰਡਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਆਗੂ ਹਰਵਿੰਦਰ ਜੋਨੀ, ਓਕਾਰ ਸਿੰਘ ਅਤੇ ਅਧਿਆਪਕ ਆਗੂ ਮੁਕੇਸ਼ ਗੁਜਰਾਤੀ ਨੇ ਦੱਸਿਆ ਕਿ ਦੇਸ਼ ਵਿਆਪੀ ਲੱਗੇ ਕਰਫਿਉ ਕਾਰਣ ਮਜਦੂਰ ਪਰਿਵਾਰਾਂ ਅਤੇ ਪ੍ਰਵਾਸੀ ਮਜਦੂਰਾਂ ਲਈ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਅਤੇ ਜੀਉਣਾ ਅੌਖਾ ਹੋ ਗਿਆ ਹੈ ਇਸ ਕਰਕੇ ਨੌਜਵਾਨ ਸਭਾ ਵਲੋਂ ਆਪਣੇ ਪੱਧਰ ਤੇ ਮਜਦੂਰਾਂ ਦਾ ਸਹਿਯੋਗ ਕਰਨ ਦਾ ਉਪਰਾਲਾ ਕੀਤਾ ਜਿਸ ਦੇ ਤਹਿਤ ਨੋਜਵਾਨਾ ਵਲੋ ਤਕਰੀਬਨ 45 ਲੋੜਵੰਦ ਅਤੇ ਪ੍ਰਵਾਸੀ ਪਰਿਵਾਰਾਂ ਨੁੰ ਰਾਸ਼ਨ ਉਪਲਬਧ ਕਰਵਾਇਆ ਜਿਸ ਵਿੱਚ ਰੋਜਮਰਾ ਦੀਆਂ ਵਸਤੂਆਂ ਦਿੱਤ ਗਈਆਂ । ਰਾਸ਼ਨ ਲੈਣ ਲਈ ਨਿਰਮਲ ਸਿੰਘ, ਸੋਡੀ ਰਾਮ, ਜੀਵਣ ਕੁਮਾਰ, ਰਵੀ ਕੁਮਾਰ ਬਜਵਾੜਾ ,ਬਖ਼ਸ਼ੀ ਰਾਮ, ਜਸਪਾਲ ਰਾੲੇ, ਮੋਹਣ ਲਾਲ, ਸੋਬਤ ਕੁਮਾਰ ਬਲਦੇਵ ਸਿੰਘ, ਅਨਮੋਲ ,ਸਾਹਿਲ, ਚਰਨਜੀਤ ਚੰਨੀ, ਬਲਜੀਤ ਸਿੰਘ, ਮਨੋਹਰ ਸਿੰਘ,ਹਰਜਿੰਦਰ ਕੁਮਾਰ ਹੈਰੀ ਅਤੇ ਜੱਗੀ ਆਦਿ ਨੇ ਬਹੁਤ ਸਹਿਯੋਗ ਦਿੱਤਾ