ਫਗਵਾੜਾ,28 ਨਵੰਬਰ (ਅਜੈ ਕੋਛੜ)

ਖੂਨਦਾਨ ਕਰਨ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਰੱਖਣ ਵਾਲੀ ਸ਼ਹਿਰ ਦੀ ਪ੍ਰਮੁਖ ਸੰਸਥਾ ਲਾਈਫ ਲਾਈਨ ਬਲੱਡ ਡੋਨਰਜ਼ ਕਲੱਬ ਰਜਿ. ਫਗਵਾੜਾ ਦੇ ਚੇਅਰਮੈਨ ਹਰੀਸ਼ ਚੰਦਰ ਅਤੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਨੇ ਉਨ੍ਹਾਂ ਸਮੂਹ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਕਰਨ ਲਈ ਅਪੀਲ ਕਰਦੇ ਹੋਏ ਕਿਹਾ ਕਿ ਦੈਨਿਕ ਭਾਸਕਰ ਸਮੂਹ ਆਪਣੇ ਚੇਅਰਮੈਨ ਸਵਰਗੀ ਸ਼੍ਰੀ ਰਮੇਸ਼ ਚੰਦਰ ਅਗਰਵਾਲ ਦੇ ਜਨਮ ਦਿਨ ਨੂੰ ਇੱਕ ਪ੍ਰੇਰਣਾ ਦਿਵਸ ਵਜੋ ਮਨਾ ਰਿਹਾ ਹੈ। ਜਿਸ ਤਹਿਤ 30 ਨਵੰਬਰ ਨੂੰ ਦੇਸ਼ ਭਰ ਵਿੱਚ 200 ਵੱਖ-ਵੱਖ ਸਥਾਨਾਂ ਤੇ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਹਨ ਇਸੇ ਲੜੀ ਤਹਿਤ ਸਿਵਲ ਹਸਪਤਾਲ ਫਗਵਾੜਾ ਵਿਖੇ ਵੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਵਿੱਦਿਅਕ ਅਤੇ ਸਮਾਜਿਕ ਅਦਾਰੇ, ਆਪਣਾ ਬਣਦਾ ਯੋਗਦਾਨ ਪਾਉਣਗੀਆ। ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਵੀ ਚਾਹੀਦਾ ਹੈ ਕਿ ਉਹ ਸਮਾਜ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ। ਇਸ ਮੌਕੇ ਡਾਕਟਰ ਰਮਨ ਸ਼ਰਮਾ ਨੇ ਆਖਿਆ ਕਿ ਵੱਧ ਤੋਂ ਵੱਧ ਖੂਨਦਾਨ ਕਰਨ ਨਾਲ ਸਰੀਰ ਜਿੱਥੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਉੱਥੇ ਹੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀ ਆਉਂਦੀ ਅਤੇ ਲੋੜਵੰਦ ਦੀ ਜ਼ਰੂਰਤ ਵੀ ਪੂਰੀ ਹੋ ਜਾਂਦੀ ਹੈ। ਉਨ੍ਹਾਂ ਸਮੂਹ ਸਵੈ ਇਛੁੱਕ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਖੂਨਦਾਨ ਕਰਨਾ ਚਾਹੁੰਦੇ ਹਨ ਉਹ ਰਵਿੰਦਰ ਆਨੰਦ 92168-10789/ ਨੀਰਜ ਸ਼ਰਮਾ 98148-23563/ ਕਰ ਸਕਦੇ ਹਨ।