ਫਗਵਾੜਾ (ਡਾ ਰਮਨ /ਅਜੇ ਕੋਛੜ )ਭਾਰਤ ਵਿੱਚ ਨੋਬਲ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾ ਵਿੱਚ ੲਿਸ ਦੇ ਖੋਫ ਨੂੰ ਵੇਖਦਿਆਂ ਹੋਇਆ ਫਗਵਾੜਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਿਵਲ ਹਸਪਤਾਲ ਫਗਵਾੜਾ ਦਾ ਅਚਨਚੇਤ ਦੌਰਾ ਕਰ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਨ੍ਹਾਂ ਸਿਵਲ ਹਸਪਤਾਲ ਫਗਵਾੜਾ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅੈਸ ਪੀ ਸਿੰਘ ਨਾਲ ਆਈਸੋਲੇਸ਼ਨ ਵਾਰਡ ਅਤੇ ਆੲੀ ਸੀ ਯੂ ਵਾਰਡ ਦਾ ਦੌਰਾ ਕਰ ਨੋਬਲ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਬਾਰੇ ਪੁੱਛਿਆ ਡਾ ਅੈਸ ਪੀ ਸਿੰਘ ਨੇ ਦੱਸਿਆ ਕਿ ਨੋਬਲ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਉਨ੍ਹਾਂ ਪੁਰੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਉੱਥੇ ਹੀ ਆਈ ਐਮ ੲੇ ਫਗਵਾੜਾ ਅਤੇ ਸਮੂਹ ਪ੍ਰਾਈਵੇਟ ਹਸਪਤਾਲ ਵਿੱਚ ਵੀ ੲਿਸ ਬਿਮਾਰੀ ਨਾਲ ਨਜਿੱਠਣ ਲਈ ਆਈਸੋਲੇਸ਼ਨ ਵਾਰਡ ਬਣਾੲੇ ਗੲੇ ਹਨ ਅਤੇ ਆਈ ਐਮ ੲੇ ਅਤੇ ਐਨ ਜੀ ਓ ਦੇ ਜ਼ਰੀਏ ਲੋਕਾਂ ਚ ਜਾਗਰੂਕਤਾ ਲਿਆਉਣ ਲਈ ਲੋਕਾਂ ਨੂੰ ੲਿਸ ਬਿਮਾਰੀ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਇਸ ਬਿਮਾਰੀ ਨੇ ਪੈਰ ਪਸਾਰੇ ਹੋੲੇ ਹਨ ਭਾਰਤ ਵਿੱਚ ਵੀ ਨੋਬਲ ਕਰੋਨਾ ਵਾਇਰਸ ਦੇ 75 ਕੇਸ ਸਾਹਮਣੇ ਆਏ ਹਨ ਉਨ੍ਹਾਂ ਕਿਹਾ ਕਿ ਕਰਨਾਟਕਾ ਵਿੱਚ ਵੀ ੲਿਸ ਭਿਆਨਕ ਬਿਮਾਰੀ ਕਾਰਨ ੲਿੱਕ ਮੋਤ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ੲਿਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਯਤਨਸ਼ੀਲ ਹੋ ਕੰਮ ਕਰ ਰਹੀ ਹੈ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਕਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਸਗੋਂ ਸੁਚੇਤ ਰਹਿਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਛੁਹਣ ਤੋਂ ਬਚੋ,ਇੱਕ ਮੀਟਰ ਦੀ ਦੂਰੀ ਰੱਖੋ, ਭੀੜ ਭੜੱਕੇ ਵਾਲੀ ਜਗ੍ਹਾ ਤੇ ਨਾ ਜਾਓ , ਗਿੱਲੇ ਨਾ ਹੋਵੋ , ਸਮੇ ਸਮੇ ਸਿਰ ਹੱਥਾ ਨੂੰ ਸਾਬਣ ਤੇ ਪਾਣੀ ਨਾਲ 20 ਸੈਕਿੰਡ ਤੱਕ ਧੋਵੋ , ਖਾਂਸੀ ਕਰਦੇ ਜਾ ਛਿੱਕਦੇ ਸਮੇਂ ਅਪਣੇ ਮੂੰਹ ਨੂੰ ਰੁਮਾਲ ਨਾਲ ਢੱਕੋ , ਹੱਥ ਨਾ ਮਿਲਾਓ, ਗਲਵੱਕੜੀ ਨਾ ਪਾਓ, ਖੁੱਲ੍ਹੇ ਵਿੱਚ ਨਾ ਥੁਕੋ ੲਿਸ ਮੌਕੇ ਉਨ੍ਹਾਂ ਨਾਲ ੲੇ ਡੀ ਸੀ ਗੁਰਮਤਿ ਸਿੰਘ ਮੁਲਤਾਨੀ , ਅੈਸ ਡੀ ਐਮ ਗੁਰਵਿੰਦਰ ਸਿੰਘ ਜੋਹਲ , ਅੈਸ ਪੀ ਮਨਵਿੰਦਰ ਸਿੰਘ , ਤਹਿਸੀਲਦਾਰ ਨਵਦੀਪ ਸਿੰਘ , ਕਮਲ ਧਾਲੀਵਾਲ , ਪਦਮ ਦੇਵ ਸੁਧੀਰ , ਗੁਰਜੀਤ ਪਾਲ ਵਾਲੀਆ , ਦਰਸ਼ਨ ਲਾਲ ਧਰਮਸੋਤ , ਰਘੂ ਸ਼ਰਮਾ , ਤੋਂ ੲਿਲਾਵਾ ਹੋਰ ਕਾਂਗਰਸ ਵਰਕਰ ਵੀ ਮੌਜੂਦ ਸਨ