ਪੰਜਾਬ ਸਰਕਾਰ ਸਿਹਤ ਵਿਭਾਗ , ਜ਼ਿਲ੍ਹਾ ਪ੍ਰਸ਼ਾਸਨ , ਤੇ ਸਥਾਨਕ ਪ੍ਰਸ਼ਾਸਨ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ 24 ਘੰਟੇ ਅਤੇ ਹਫਤੇ ਦੇ ਸੱਤ ਦਿਨ ਪੂਰੀ ਤਰ੍ਹਾਂ ਸਰਗਰਮ ਹੈ ; ਡਾ ਅੈਸ ਪੀ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਆਮ ਲੋਕ ਅਪਣੀ ਸਿਹਤ ਪ੍ਰਤੀ ਚੋਕਸ ਜਰੂਰ ਰਹਿਣ , ਪ੍ਰੰਤੂ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫਵਾਹਾਂ ਉਪਰ ਯਕੀਨ ਕਰਨ ; ਡਾ ਧੀਰਜ ਕੁਮਾਰ ਫਗਵਾੜਾ (ਡਾ ਰਮਨ/ਅਜੇ ਕੋਛੜ) ਨੋਬਲ ਕਰੋਨਾ ਵਾਇਰਸ ਦੀ ਬਿਮਾਰੀ ਅਤੇ ੲਿਸ ਤੋਂ ਬਚਾਓ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਉੱਪ-ਮੰਡਲ ਮੈਜਿਸਟ੍ਰੇਟ ਫਗਵਾੜਾ ਵਲੋ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਅੈਸ ਪੀ ਸਿੰਘ ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਡਾਕਖਾਨਾ ਰੋਡ ਫਗਵਾੜਾ ਵਿਖੇ ਮੋਕਡਰਿਲ ਕਾਰਵਾਈ ਗੲੀ ੲਿਸ ਮੌਕੇ ਤੇ ਬੋਲਦਿਆਂ ਡਾ ਅੈਸ ਪੀ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਦਿਖਾਈ ਜਾਵੇ ਕਿਉਂਕਿ ਨੋਬਲ ਕਰੋਨਾ ਵਾਇਰਸ ਦੇ ਮਾਮਲੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ , ਸਿਹਤ ਵਿਭਾਗ , ਜ਼ਿਲ੍ਹਾ ਪ੍ਰਸ਼ਾਸਨ , ਤੇ ਸਥਾਨਕ ਪ੍ਰਸ਼ਾਸਨ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ 24 ਘੰਟੇ ਅਤੇ ਹਫਤੇ ਦੇ ਸੱਤ ਦਿਨ ਪੂਰੀ ਤਰ੍ਹਾਂ ਸਰਗਰਮ ਹੈ ਪ੍ਰੋਗਰਾਮ ਨੂੰ ਸਬੋਧਨ ਕਰਦਿਆਂ ਡਾ ਧੀਰਜ ਕੁਮਾਰ ਨੇ ਕਿਹਾ ਕਿ ਆਮ ਲੋਕ ਅਪਣੀ ਸਿਹਤ ਪ੍ਰਤੀ ਚੋਕਸ ਜਰੂਰ ਰਹਿਣ , ਪ੍ਰੰਤੂ ਕਿਸੇ ਤਰ੍ਹਾਂ ਦੀਆ ਅਫਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫਵਾਹਾਂ ਉਪਰ ਯਕੀਨ ਕਰਨ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹੱਥ ਚੰਗੀ ਤਰ੍ਹਾਂ ਧੋਏ ਜਾਣ , ਸਾਫ ਸਫਾਈ ਰੱਖੀ ਜਾਵੇ ਤੇ ਖਾਂਸੀ , ਜ਼ੁਕਾਮ , ਬੁਖਾਰ, ਸਾਹ ਲੈਣ ਵਿੱਚ ਤਕਲੀਫ ਆਦਿ ਸਮੇਤ ਗੰਭੀਰ ਲੱਛਣਾਂ ਦੀ ਸੂਰਤ ਵਿੱਚ ਡਾਕਟਰ ਦੀ ਸਲਾਹ ਲੲੀ ਜਾਵੇ ੳੁਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਵੱਡੇ ਜਨਤੱਕ ਇੱਕਠਾ ਤੇ ਭੀੜ ਭੜੱਕੇ ਵਾਲੀਆਂ ਜਗਾ ਉਪਰ ਨਾ ਜਾਣ ਅਤੇ ੲਿੱਕ ਦੂਜੇ ਨਾਲ ਹੱਥ ਮਿਲਾਉਣ ਤੋਂ ਵੀ ਗ਼ੁਰੇਜ਼ ਕਰਨ ੲਿਸ ਮੌਕੇ ਸਕੂਲ ਪ੍ਰਿੰਸੀਪਲ ਰਣਜੀਤ ਗੋਗਨਾ , ਮਨੋਹਰ ਸਿੰਘ , ਅਜੇ ਕੁਮਾਰ , ਦੇਸ ਰਾਜ , ਕਿਰਨ ਬਾਲਾ , ਮਨਜੀਤ , ਰਣਜੀਤ , ਸ਼ਰੂਤੀ , ਤਲਵਿੰਦਰ ਕੁਮਾਰ , ਸਤਨਾਮ ਸਿੰਘ , ਜਗਦੀਸ਼ ਲਾਲ , ਸ਼ਾਮ ਸਿੰਘ , ਦੀਪਕ ਸਹਿਗਲ , ਰੈਣੂ ਆਨੰਦ , ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਆਮ ਲੋਕ ਮੋਜੂਦ ਸਨ