ਫਗਵਾੜਾ (ਡਾ ਰਮਨ /ਅਜੇ ਕੋਛੜ) ਨੌਬਲ ਕਰੋਨਾ ਵਾਇਰਸ ਤੋਂ ਬਚਾਅ ਅਤੇ ਲੋਕਾਂ ਚ ਜਾਗਰੂਕਤਾ ਲਿਆਉਣ ਲਈ ਆੲੀ ਐਮ ੲੇ ਫਗਵਾੜਾ ਸਿਹਤ ਵਿਭਾਗ ਦੀ ਮਦਦ ਚ ਨਿਭਾਏਗਾ ਪ੍ਰਮੁੱਖ ਭੂਮਿਕਾ ੲਿਸ ਗੱਲਬਾਤ ਦਾ ਖੁਲਾਸਾ ੲਿੰਡੀਆਨ ਮੈਡੀਕਲ ਐਸੋਸੀੲਏਸ਼ਨ ਫਗਵਾੜਾ ਇਕਾਈ ਦੇ ਪ੍ਰਧਾਨ ਡਾ ਮਮਤਾ ਗੋਤਮ ਨੇ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਵਲੋ ਨੋਬਲ ਕਰੋਨਾ ਵਾਇਰਸ ਸੰਬੰਧੀ ੲਿੱਕ ਵਿਸ਼ੇਸ਼ ਜਾਗਰੂਕਤਾ ਮੀਟਿੰਗ ਚ ਭਾਗ ਲੈਣ ੳੁਪਰੰਤ ਕੀਤਾ ੲਿਸ ਮੌਕੇ ਉਨ੍ਹਾਂ ਨਾਲ ਡਾ ਹਰਜੀਤ ਕੌਰ , ਡਾ ਰਾਜੀਵ ਅਗਰਵਾਲ , ਡਾ ਅੈਸ ਮਹਿੰਦਰਾ , ਡਾ ਅੈਸ ਪੀ ਅੈਸ ਸੂਚ, ਡਾ ੲਿੰਦਰਜੀਤ ਸਿੰਘ , ਡਾ ਅਨਿਲ ਟਡੰਨ , ਡਾ ਵਿਜੇ ਸ਼ਰਮਾ , ਡਾ ਰਮੇਸ਼ ਅਰੋੜਾ , ਡਾ ਜੀ ਬੀ ਸਿੰਘ , ਡਾ ਮੀਨੂੰ ਟੰਡਨ , ਡਾ ਦੇ ਕੇ ਬੈਂਸ , ਡਾ ਗੁਰਵਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਈ ਐਮ ੲੇ ਮੈਂਬਰ ਮੋਜੂਦ ਸਨ ਡਾ ਮਮਤਾ ਗੋਤਮ ਨੇ ਕਿਹਾ ਕਿ ਚੀਨ ਤੋਂ ਬਾਅਦ ਕੲੀ ਹੋਰ ਦੇਸ਼ ਵੀ ਕਰੋਨਾ ਵਾਇਰਸ ਕਾਰਣ ਹੋੲੀ ਬਿਮਾਰੀ ਦੀ ਚਪੇਟ ਵਿੱਚ ਆ ਗੲੇ ਹਨ ੲਿਸ ਲੲੀ ਜ਼ਰੂਰੀ ਹੈ ਕਿ ਬੀਤੇ ਦਿਨੀਂ ਵਿਦੇਸ਼ ਤੋਂ ਪਰਤਿਆ ਹਰੇਕ ਵਿਅਕਤੀ ਅਪਣਾ ਖਿਆਲ ਰੱਖੇ , ਖ਼ਾਸ ਤੌਰ ਤੇ ਵਿਦੇਸ਼ ਤੋਂ ਭਾਰਤ ਆਉਣ ਦੇ 14 ਦਿਨਾਂ ਦੇ ਅੰਦਰ ਜੇਕਰ ਕਿਸੇ ਵਿਅਕਤੀ ਨੂੰ ਤੇਜ ਬੁਖਾਰ, ਖਾਂਸੀ ,ਸੁੱਕੀ ਖੰਗ ,ਸਾਹ ਲੈਣ ਵਿੱਚ ਤਕਲੀਫ ਲੈਣ ਵਰਗੀਆਂ ਪਰੇਸ਼ਾਨੀਆਂ ਹੋਣ ਤਾ ਉਸਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾਕੇ ਅਪਣਾ ਚੈਕ ਅੱਪ ਕਰਵਾਉਣਾ ਜਰੂਰੀ ਹੈ ਉਨ੍ਹਾਂ ਕਿਹਾ ਕਿ ਖੰਘਦੇ ਸਮੇਂ ਜਾਂ ਨਿੱਛ ਮਾਰਦੇ ਸਮੇਂ ਮੂੰਹ ਤੇ ਰੁਮਾਲ ਰੱਖਣਾ ਜ਼ਰੂਰੀ ਹੈ , ਜ਼ੇਕਰ ਜ਼ਰੂਰੀ ਨਾ ਹੋਵੇ ਤਾਂ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗ਼ੁਰੇਜ਼ ਕਰੋ , ਦਿਨ ਵਿੱਚ ਕਈ ਵਾਰ ਹੱਥਾ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ , ਅਜਿਹੀਆ ਸਾਵਧਾਨੀਆਂ ੲਿਲਾਜ ਨਾਲੋ ਬੇਹਤਰ ਹੈ ਜੇਕਰ ਅਸੀਂ ਜਾਗਰੂਕ ਹੋਵਾਗੇ ਤਾ ਨੋਬਲ ਕਰੋਨਾ ਵਾਇਰਸ ਤੋਂ ਬੱਚ ਸਕਦੇ ਹਾਂ