ਫਗਵਾੜਾ ( ਡਾ ਰਮਨ ) ਸਾਬਕਾ ਕੌਂਸਲਰ ਚੰਦਾ ਮਿਸ਼ਰਾ ਅਤੇ ਭਾਜਪਾ ਆਗੂ ਪ੍ਰਮੋਦ ਮਿਸ਼ਰਾ ਵਲੋਂ ਪੂਰੇ ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਆਪਣੇ ਵਾਰਡ ਨੰਬਰ 28 ਓਂਕਾਰ ਨਗਰ ਫਗਵਾੜਾ ਵਿਖੇ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਦੂਸਰੀ ਵਾਰ ਸੈਨੀਟਾਈਜ ਸਪਰੇ ਕਾਰਵਾਈ ਗਈ | ਇਸ ਮੌਕੇ ਚੰਦਾ ਮਿਸ਼ਰਾ ਨੇ ਸਮੂਹ ਵਾਰਡ ਵਾਸੀਆਂ ਨੂੰ ਆਪਣੇ ਆਪਣੇ ਘਰ ਵਿਚ ਰਹਿਣ ਅਤੇ ਸਰਕਾਰ ਦੇ ਆਦੇਸ਼ਾਂ ਦੇ ਪਾਲਣਾ ਕਰਨ ਦੀ ਅਪੀਲ ਕੀਤੀ ੲਿਸ ਮੌਕੇ ਪ੍ਰਮੋਦ ਮਿਸ਼ਰਾ , ਮੰਜੂ , ਸਨਸੂਲ ਹੱਕ , ਰੀਤਾ , ਸ਼ਿਆਮ ਸੁੰਦਰ , ਆਰਤੀ , ਮਿੰਟੂ ਸਿੰਘ ਤੋਂ ਇਲਾਵਾ ਵਾਰਡਵਾਸੀ ਮੋਜੂਦ ਸਨ