ਫਗਵਾੜਾ (ਡਾ ਰਮਨ/ਅਜੇ ਕੋਛੜ) ਅੱਜ ਹੋਲੀ ਦੇ ਸੰਬੰਧ ਵਿੱਚ ਫਗਵਾੜਾ ਅਤੇ ੲਿਸ ਦੇ ਆਸ ਪਾਸ ਦੇ ਇਲਾਕਿਆਂ ਚ ਵੱਡੀ ਗਿਣਤੀ ਚ ਨੋਜਵਾਨਾਂ ਵਲੋ ੲਿਸ ਤਿਉਹਾਰ ਨੂੰ ਗਰਮਜੋਸ਼ੀ ਨਾਲ ਮਨਾਇਆ ਗਿਆ ਨੋਜਵਾਨ ਵਰਗ ਸਵੇਰ ਤੋਂ ਹੀ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਢਾਣੀਆ ਬਣ ਕੇ ਸੜਕਾਂ ਗਲੀਆਂ ਮੁਹੱਲਿਆਂ ਵਿੱਚ ਹੋਲੀ ਦੇ ਰੰਗ ਵਿੱਚ ਰੰਗੇ ਮਸਤੀ ਕਰਦੇ ਨਜ਼ਰ ਆਏ ਉੱਥੇ ਹੀ ਛੋਟੇ-ਛੋਟੇ ਬੱਚਿਆਂ ਨੇ ਵੀ ਇਸ ਹੋਲੀ ਦਾ ਜੰਮ ਕੇ ਲੁਤਫ਼ ਲਿਆ ਉਨ੍ਹਾਂ ਵਲੋਂ ਡੀ ਜੇ ਦੀ ਧੁੰਨ ਤੇ ਨਾਚ ਗਾਣਾ ਗਾ ਅਪਣੇ ਯਾਰਾਂ ਦੋਸਤਾਂ ਨੂੰ ਗੁਲਾਲ ਲਗਾਉਣ ਚ ਕੋੲੀ ਕਸਰ ਬਾਕੀ ਨਹੀਂ ਛੱਡੀ