ਸੁਲਤਾਨਪੁਰ ਲੋਧੀ 8 ਮਾਰਚ (ਮਨਜੀਤ ਕੌਰ )

ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੋਕੇ ਖੇਤਰ ਦੀ ਉੱਘੀ ਮਹਿਲਾ ਡਾਕਟਰ ਨੇਹਾ ਜਰਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ “ਇੱਕ ਮਹਿਲਾ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੀ ਰੱਖਿਆ ਆਪ ਕਰ ਸਕੇ ਅਤੇ ਆਪਣੀ ਸੁਰੱਖਿਆ ਲਈ ਕਿਸੇ ਪੁਰਖ ਉੱਤੇ ਨਿਰਭਰ ਨਹੀਂ ਰਹੇ। ਉਸਦੇ ਕੋਲ ਦੁਨੀਆ ਦੀ ਰੱਖਿਆ ਕਰਣ ਦੀ ਸ਼ਕਤੀ ਹੈ, ਨਾ ਕਿ ਸਿਰਫ ਆਪਣੇ ਆਪ ਦੀ। ਉਹਨਾਂ ਕਿਹਾ ਕਿ ਕਿ ਪੁਰਾਣੇ ਸਮੇਂ ਵਿਚ ਕਿਹਾ ਜਾਂਦਾ ਸੀ ਕਿ ਹਰ ਸਫਲ ਆਦਮੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਪਰ ਅੱਜ ਦੇ ਸਮੇਂ ਵਿੱਚ ਇਹ ਧਾਰਨਾ ਬਦਲ ਚੁਕੀ ਹੈ। ਡਾ. ਨੇਹਾ ਨੇ ਕਿਹਾ ਕਿ ਔਰਤ ਸਿਰਫ ਪਰਿਵਾਰ ਲਈ ਹੀ ਨਹੀਂ ਸਗੋਂ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨੇਹਾ ਨਰਸਿੰਗ ਸੈਂਟਰ ਵਿਖੇ ਕਰਵਾਏ ਗਏ ਇੱਕ ਉਚੇਚੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਿੰਕੀ ਨੰਢਾ ਨੇ ਕਿਹਾ ਕਿ ਲੜਕੀਆਂ ਨੂੰ ਅਪਣੀ ਸੋਚ ਬਦਲਣ ਦੀ ਲੋੜ ਹੈ ਕਿਉਂਕਿ ਅੱਜ ਔਰਤਾਂ ਸਮਾਜ ਦੇ ਹਰ ਖੇਤਰ ਵਿੱਚ ਪੁਰਸ਼ਾਂ ਤੋਂ ਅੱਗੇ ਲੰਘ ਰਹੀਆਂ ਹਨ। ਉਨ੍ਹਾਂ ਕਿਹਾ ਕੋਈ ਵੀ ਦੇਸ਼ ਉਦੋਂ ਤੱਕ ਵਿਕਸਤ ਨਹੀਂ ਹੋ ਸਕਦਾ ਜਦੋਂ ਤੱਕ ਉਸ ਦੇਸ਼ ਦੀਆਂ ਔਰਤਾਂ ਵੀ ਉਸ ਦੇਸ਼ ਦੇ ਵਿਕਾਸ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਇਸ ਮੋਕੇ , ਕਮਲ, ਪੂਜਾ ਧਾਲੀਵਾਲ, ਕਲਪਨਾ, ਜਸਵੰਤ, ਜਗੀਰ ਕੌਰ, ਅਮਨਦੀਪ ਸਿੰਘ, ਸਮਰ, ਜਗਜੀਤ ਸਿੰਘ ਆਦਿ ਨੇ ਵੀ ਅਪਣੇ ਵਿਚਾਰ ਰਖੇ।