(ਪ੍ਰੇਮ ਰਾਜੂ)

ਨੂਰਮਹਿਲ ਸ਼ਹਿਰ ਦੇ ਵਾਸੀ ਨਰਕ ਭਰੀ ਜ਼ਿੰਦਗੀ ਭੋਗਣ ਲਈ ਹੋ ਰਹੇ ਹਨ ਮਜਬੂਰ। ਇੱਕ ਛਰਾਟਾ ਪੈਣ ਤੇ ਹੀ ਸ਼ਹਿਰ ਵਿੱਚ ਦੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਥਾਂ ਥਾਂ ਪਾਣੀ ਅਤੇ ਗੰਦਗੀ ਭਰ ਜਾਂਦੀ ਹੋਣ ਕਾਰਨ ਡੇਂਗੂ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਸ਼ਹਿਰ ਵਾਸੀ ਹੋ ਰਹੇ ਹਨ।

ਸ਼ਹਿਰ ਦੇ ਲੋਕਾਂ ਦੀ ਕੋਈ ਵੀ ਕੌਂਸਲਰ ਜਾ ਨਗਰ ਕੌਂਸਲ ਸਟਾਫ ਜਿੰਮੇਵਾਰੀ ਲੈਣ ਤਿਆਰ ਨਹੀਂ ਲਗਦਾ ਲੋਕ ਵੀ ਕਹਿ ਕਹਿ ਕੇ ਅੱਕ ਚੁੱਕੇ ਹਨ ਹੁਣ ਤਾਂ ਲੋਕਾਂ ਦੇ ਮੂੰਹ ਤੇ ਇਹ ਗੱਲ ਆ ਰਹੀ ਹੈ ਕਿ ਅੱਗੇ ਨਾਲੋਂ ਪਿੱਛਾ ਭਲਾ ਸੀ ਸ਼ਹਿਰ ਦੇ ਲੋਕਾਂ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਸ਼੍ਰੀ ਤੀਰਥ ਰਾਮ ਸੰਧੂ ਯਾਦ ਆ ਰਹੇ ਹਨ ਜਿਨ੍ਹਾਂ ਦੇ ਸਮੇਂ ਦੌਰਾਨ ਹਾਲਾਤ ਇੰਨੇ ਮਾੜੇ ਤਾਂ ਨਹੀਂ ਸਨ
ਲੋਕ ਤਾਂ ਹੁਣੇ ਤੋਂ ਹੀ ਆਉਣ ਵਾਲੀ ਕਮੇਟੀ ਦੀ ਸੋਚ ਰਹੇ ਹਨ ਸ਼ਾਇਦ ਆਉਣ ਵਾਲੇ ਕਮੇਟੀ ਮੈਂਬਰਾਂ ਨੂੰ ਹੀ ਪ੍ਰਮਾਤਮਾ ਕੁੱਝ ਸੁਮੱਤ ਬਖਸ਼ੇ ਜਿਸ ਦੇ ਚਲਦੇ ਲੋਕਾਂ ਨੂੰ ਨਰਕ ਤੋਂ ਕੁੱਝ ਰਾਹਤ ਮਿਲੇ।