K9NEWSPUNJAB Bureau-

ਨੂਰਮਹਿਲ ਸ਼ਹਿਰ ਜੋ ਕਿ ਆਏ ਦਿਨ ਸੁਰਖੀਆਂ ਵਿੱਚ ਰਹਿੰਦਾ ਹੈ ਖਾਸਕਰ ਸ਼ੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਵਜਾਹ ਕਰਕੇ। ਹੁਣ ਫਿਰ ਇੱਕ ਵਾਰ ਨਜਾਇਜ਼ ਤੌਰ ਤੇ ਸਰਕਾਰੀ ਦਰੱਖਤ ਵੱਡੇ ਜਾਣ ਕਰ ਕੇ ਸੁਰਖੀਆਂ ਵਿੱਚ ਆ ਗਿਆ ਹੈ
ਜਿਕਰਯੋਗ ਇਹ ਵੀ ਹੈ ਕਿ ਸ਼ਹਿਰ ਵਿੱਚ ਕੁਝ ਸਮਾਂ ਪਹਿਲਾਂ ਵੀ 10 ਦਰੱਖਤ ਵੱਡੇ ਗਏ ਸਨ ਜਿਸ ਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਕੱਟੇ ਗਏ ਦਰੱਖਤ ਅਜੇ ਵੀ ਉੱਥੇ ਹੀ ਪਏ ਹਨ (ਈਓ )ਸਾਬ ਵਲੋ ਅੱਜ ਤੱਕ ਓਹਨਾਂ ਨੂੰ ਨਾ ਤਾਂ ਚੁੱਕਿਆ ਗਿਆ ਹੈ ਅਤੇ ਨਾ ਹੀ ਕੱਟਣ ਵਾਲੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਜਦਕਿ ਇਕ ਮੌਜੂਦਾ ( ਐਮ ਸੀ )ਸਾਬ ਦੇ ਪਤੀ ਵਲੋਂ ਇਹ ਕਿਹਾ ਗਿਆ ਸੀ ਕਿ ਦਰੱਖਤਾਂ ਨੂੰ ਦੀਮਕ ਲੱਗ ਗਿਆ ਸੀ ਉਸ ਲਈ ਪੱਟੇ ਹਨ
ਪਰ ਅੱਜ ਤੱਕ ਨਗਰ ਕੌਂਸਲ ਦੇ ਕਹਿਣ ਅਨੁਸਾਰ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਇਹ ਸਭ ਵਣ ਵਿਭਾਗ ਦੀ ਮੰਜੂਰੀ ਦੇ ਬਿਨਾਂ ਅਤੇ ਕੌਂਸਲ ਦੀ ਮਨਜ਼ੂਰੀ ਦੇ ਬਿਨਾ ਵੱਡੇ ਗਏ ਸਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਗਰ ਕੌਂਸਲ ਅੱਜ ਤੱਕ ਇਸ ਬਾਰੇ ਕੋਈ ਵੀ ਕਾਰਵਾਈ ਨਹੀਂ ਕਰਵਾ ਸਕੀ ਕੌਂਸਲ ਦੀ ਕੰਪਲੇਟ ਅੱਜ ਤੱਕ ਪੈਂਡਿੰਗ ਚੱਲ ਰਹੀ ਹੈ ਇਹਨਾਂ ਕੱਟੇ ਗਏ ਦਰੱਖਤਾ ਕਰਕੇ ਸ਼ਹਿਰ ਦੇ ਕਾਂਗਰਸੀ ਕੌਸਲਰ ਰਕੇਸ਼ ਕਲੇਰ ਵਲੋ ਪ੍ਰਧਾਨ ਸਾਬ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਸੀ ਕਿ ਇਹਨਾਂ ਦੇ ਕੱਟੇ ਜਾਣ ਪਿੱਛੇ ਪ੍ਰਧਾਨ ਜਗਤਮੋਹਣ ਸ਼ਰਮਾ ਜੀ ਦਾ ਹੱਥ ਹੈ ਪਰ ਅੱਜ ਤੱਕ ਨਾ ਤਾਂ ਲੋਕਾਂ ਵਲੋਂ ਕੀਤੀ ਗਈ ਸ਼ਿਕਾਇਤ ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਪ੍ਰਧਾਨ ਸਾਬ ਵਲੋ ਕੀਤੀ ਗਈ ਸ਼ਿਕਾਇਤ ਤੇ ਕੋਈ ਕਾਰਵਾਈ ਹੋਈ ਹੈ ਤੇ ਵਣ ਵਿਭਾਗ ਨੇ ਤਾ ਕੋਈ ਦਿਲਚਸਪੀ ਹੀ ਨਹੀਂ ਦਿਖਾਈ ਅਤੇ ਨਾ ਹੀ ਸ਼ਕਾਇਤ ਕਰਤਾ ਨੂੰ ਕੋਈ ਜਵਾਬ ਦਿੱਤਾ ਗਿਆ ਹੈ ਕਿ ਕੀ ਕਾਰਵਾਈ ਕੀਤੀ ਗਈ ਹੈ ਇਸ ਤੋਂ ਤਾਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਸਭ ਸ਼ਹਿਰ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਨਾ ਤਾਂ ਸ਼ਿਕਾਇਤ ਕਰਤਾ ਨੇ ਕੋਈ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਕੋਈ ਅੈਕਸ਼ਿਨ ਲਿਆ ਗਿਆ ਹੈ ਤੇ ਜਿਸ ਦਾ ਨਤੀਜਾ ਇਹ ਹੈ ਕਿ ਇੱਕ ਵਾਰ ਫਿਰ ਤੋਂ ਸ਼ਹਿਰ ਵਿੱਚ ਹਰੇ ਭਰੇ ਦਰੱਖਤ ਪੁੱਟੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਦਿਨ ਦਿਹਾੜੇ ਅਗਰ ਪ੍ਰਸ਼ਾਸਨ ਨੇ ਪਹਿਲਾਂ ਹੀ ਕੋਈ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਦੋਬਾਰਾ ਤੋਂ ਇਹੋ ਜਿਹੀ ਘਟਨਾ ਨਾ ਵਾਪਰਦੀ ਦਿਨੋ ਦਿਨ ਲੋਕਾਂ ਦਾ ਵਿਸ਼ਵਾਸ ਚੁਣੇ ਹੋਏ ਨੁਮਾਇੰਦਿਆਂ ਤੋਂ ਉੱਠ ਰਿਹਾ ਹੈ ਕਿਉਂਕਿ ਸ਼ਹਿਰ ਵਾਸੀ ਵੀ ਇਹ ਸੋਚਣ ਲਈ ਮਜ਼ਬੂਰ ਹੋ ਰਹੇ ਹਨ ਕਿ ਅਗਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਏਗੀ ਤਾਂ ਸ਼ਹਿਰ ਦਾ ਵਿਕਾਸ ਕਿਵੇਂ ਹੋਵੇਗਾ ਆਉਣ ਵਾਲੇ
ਦਿਨਾਂ ਵਿੱਚ Team k9news punjab ਵਲੋਂ ਕੁਝ ਨਮੇ ਖੁਲਾਸੇ ਕੀਤੇ ਜਾਣਗੇ