ਨੂਰਮਹਿਲ 5 ਫਰਵਰੀ

( ਨਰਿੰਦਰ ਭੰਡਾਲ )

ਨੂਰਮਹਿਲ ਨਗਰ ਕੌਸ਼ਲ ਤੇ ਨੂਰਮਹਿਲ ਪੱਤਰਕਾਰ ਐਸੋਸੀਏਸ਼ਨ ਨੂਰਮਹਿਲ ਵਲੋਂ ਸਾਂਝੇ ਤੌਰ ਤੇ ਅੱਜ ਇਤਹਾਸਿਕ ਸਰਾਂ ਨੂੰ ਜਾਂਦੀ ਸੜਕ ਨੂੰ ਨਜਾਇਜ ਪਾਰਕਿੰਗ ਅਤੇ ਮੀਟ ਮੱਛੀ , ਸ਼ਰਾਬ ਵੇਚਣ ਵਾਲੀਆਂ ਰੇਹੜੀਆਂ ਦੇ ਨਜਾਇਜ ਕਬਜਿਆਂ ਤੋਂ ਮੁਕਤ ਕਰਵਾਉਣ ਵਿੱਚ ਕੀਤੇ ਗਏ ਕੰਮ ਲਈ ਨਕੋਦਰ ਪੁਲਿਸ ਡਵੀਜਨ ਦੀ ਸਹਾਇਕ ਸੁਪਰਡੈਂਟ ਆਫ ਪੁਲਿਸ ਵਤਸਲਾ ਗੁਪਤਾ ਦਾ ਸਨਮਾਨ ਕੀਤਾ ਗਿਆ। ਆਰੀਆ ਵਿਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼੍ਰੀ ਓਮ ਪ੍ਰਕਾਸ਼ ਕੁੰਦੀ ਨੇ ਏ.ਐਸ.ਪੀ ਵਤਸਲਾ ਗੁਪਤਾ ਦਾ ਸਵਾਗਤ ਕਰਦਿਆਂ ਕਿਹਾ ਸਕੂਲ ਦਾਖਲ ਹੋਣਾ ਅਤੇ ਵਾਲੇ ਵਿਦਿਆਰਥਣਾਂ ਅਤੇ ਖ਼ਾਸਕਰ ਕੇ ਲੜਕੀਆਂ ਲਈ ਸਵੇਰ ਅਤੇ ਛੁੱਟੀ ਸਮੇਂ ਸਕੂਲ ਦੇ ਅੰਦਰ ਦਾਖਲ ਹੋਣਾ ਅਤੇ ਬਾਹਰ ਜਾਣਾ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਸੀ। ਇਸ ਸਬੰਧ ਵਿੱਚ ਸਕੂਲ ਦੀ ਕਮੇਟੀ ਵਲੋਂ ਵਾਰ -ਵਾਰ ਨਗਰ ਕੌਸ਼ਲ ਅਤੇ ਹੋਰ ਪ੍ਰਸਾਨਿਕ ਅਧਿਕਾਰੀਆਂ ਅੱਗੇ ਬੇਨਤੀਆਂ ਕੀਤੀਆਂ ਗਈਆਂ ਸਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਓਮ ਪ੍ਰਕਾਸ਼ ਕੁੰਦੀ ਨੇ ਵਤਸਲਾ ਗੁਪਤਾ ਨੂੰ ਪ੍ਰਸਿੱਧ ਪੁਲਿਸ ਅਧਿਕਾਰੀ ਤੇ ਮੌਜੂਦਾ ਸਮੇ ਵਿੱਚ ਪਾਡੀ ਚੀਰੀ ਦੀ ਲੈਫਟੀਮੈਟ ਗਵਰਨਰ ਕਿਰਨ ਬੇਦੀ ਦੇ ਨਕਸ਼ੇ ਕਦਮ ਤੇ ਚੱਲਣ ਵਾਲੀ ਪੁਲਿਸ ਅਫਸਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਸਕੂਲ ਕਮੇਟੀ ਦੀ ਮੁਸਕਲ ਨੂੰ ਸਮਝਿਆਂ ਅਤੇ ਇਸ ਦਾ ਹੱਲ ਕੱਢਿਆ। ਉਨ੍ਹਾਂ ਦੇ ਇਸ ਸਲਾਘਾ ਯੋਗ ਕਦਮ ਲਈ ਏ.ਐਸ.ਪੀ ਗੁਪਤਾ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਨਗਰ ਕੌਸ਼ਲ ਸ਼ਹਿਰ ਨੂੰ ਸੋਹਣਾ ਬਣਾਉਣ ਲਈ ਇਤਿਹਾਸਕ ਸਰਾਂ ਵਾਲੀ ਸੜਕ ਤੇ ਡਿਵਾਈਡਰ ਬਣਾਉਣ ਜਾਂ ਰਹੀ ਹੈ। ਜਿੱਥੇ ਫੁੱਲ ਬੂਟੇ ਰੋਸ਼ਨੀਆਂ ਲਗਾਈਆਂ ਜਾਣਗੀਆਂ ਆਪਣੇ ਸੰਬੋਧਨ ਵਿੱਚ ਏ.ਐਸ.ਪੀ ਗੁਪਤਾ ਨੇ ਕਿਹਾ ਨੂਰਮਹਿਲ ਦੀ ਇਤਹਾਸਿਕ ਸਰਾਂ ਕਰਕੇ ਹੀ ਨੂਰਮਹਿਲ ਸ਼ਹਿਰ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ ,ਤੇ ਇਸ ਨੂੰ ਜਾਣ ਵਾਲੀ ਸੜਕ ਨੂੰ ਨਜਾਇਜ ਪਾਰਕਿੰਗ ਤੋਂ ਮੁਕਤ ਕਰਵਾਉਂਣਾ ਸ਼ਹਿਰ ਵਾਸੀਆਂ ਦੀ ਪ੍ਰਮੁੱਖ ਡਿਉਟੀ ਹੈ ਅਤੇ ਪੁਲਿਸ ਇਸ ਕੰਮ ਵਿੱਚ ਉਨ੍ਹਾਂ ਦੀ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਤੇ ਨਜਾਇਜ ਕਬਜਿਆਂ ਨੂੰ ਉਤਸ਼ਾਹ ਦੇਣ ਵਾਲੇ ਲੱਠਮਾਰਾ ਬਾਰੇ ਪੁਲਿਸ ਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੈ। ਜਿਨ੍ਹਾਂ ਵਿਰੁੱਧ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ। ਨੂਰਮਹਿਲ ਨਗਰ ਕੌਸ਼ਲ ਵਲੋਂ ਏ.ਐਸ.ਪੀ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੱਤਰਕਾਰ ਭਾਈਚਾਰੇ ਵੱਲੋ ਸਾਲ ਅਤੇ ਸਰਾਂ ਦੇ ਲਹੌਰੀ ਗੇਟ ਦੀ ਯਾਦਗਾਰੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ।