(ਅਸ਼ੋਕ ਲਾਲ)

ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਸ਼ਰਮਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਨੂਰਮਹਿਲ ਵਿੱਚ ਡੋਰ ਟੂ ਡੋਰ ਸੇਵਾ ਦੇਣ ਦੇ ਸੰਬੰਧ ਵਿੱਚ ਰੇੜੀ ਵਾਲਿਆਂ ਨੂੰ ਡੀ.ਸੀ. ਸਾਹਿਬ ਦੇ ਹੁਕਮਾਂ ਤੋਂ ਜਾਣੂੰ ਕਰਵਾਕੇ ਉਤਸ਼ਾਹਿਤ ਕੀਤਾ ਅਤੇ ਰੇੜੀ ਵਾਲਿਆਂ ਨੇ ਸਬਜ਼ੀ ਅਤੇ ਫਰੂਟ ਦੇਣ ਡੋਰ ਟੂ ਡੋਰ ਸੇਵਾ ਕੀਤੀ। ਕਰੀਬ 10 ਦੇ ਕਰੀਬ ਰੇੜੀ ਵਾਲਿਆਂ ਨੇ ਲੋਕਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ ਹੈ। ਹੋਰ ਰੇੜੀ ਵਾਲਿਆਂ ਨਾਲ ਵੀ ਸੰਪਰਕ ਜਾਰੀ ਹੈ। ਕੋਰੋਨਾ ਤੋਂ ਬਚਣ ਸੰਬੰਧੀ ਵੀ ਸਭ ਨੂੰ ਜਾਗਰੂਕ ਕੀਤਾ ਗਿਆ ਹੈ।