ਨੂਰਮਹਿਲ 8 ਫਰਵਰੀ ( ਨਰਿੰਦਰ ਭੰਡਾਲ )

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਗਰ ਕੀਰਤਨ ਪ੍ਰਬੰਧਕ ਕਮੇਟੀ ( ਰਜਿ ) ਮੁਹੱਲਾ ਖਾਟੀਕਾ ਨੂਰਮਹਿਲ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਜਨਮ ਦਿਹਾੜਾ ਮਨਾਇਆਂ ਗਿਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਨਮ ਦਿਨ ਦੇ ਨੂਰਮਹਿਲ ਵਿੱਚ ਨਗਰ ਕੀਰਤਨ ਕੱਢਿਆ ਵੀ ਕੱਢਿਆ ਗਿਆ। ਇਹ ਨਗਰ ਕੀਰਤਨ ਖਾਟੀਕਾ ਮੁਹੱਲਾ ਤੋਂ ਪ੍ਰਕਰਮਾ ਕਰਦਾ ਹੋਇਆ ਜਲੰਧਰੀ ਗੇਟ , ਲੰਬਾ ਬਜ਼ਾਰ , ਸਬਜ਼ੀ ਮੰਡੀ , ਸਿੱਧੂ ਮਾਰਕੀਟ , ਪੁਰਾਣਾ ਬੱਸ ਅੱਡਾ , ਨਵਾਂ ਬੱਸ ਅੱਡਾ , ਤਲਵਣ ਚੌਕ , ਫਿਲੌਰ ਰੋਡ ਨੂਰਮਹਿਲ , ਰਵਿਦਾਸਪੁਰਾ , ਕੱਚਾ – ਪੱਕਾ ਵੇਹੜਾ ਮੁਹੱਲਾ , ਨੂਰਮਹਿਲ ਦੇ ਸ਼੍ਰੀ ਗੁਰੂ ਰਵਿਦਾਸ ਚੌਕ ਆ ਕੇ ਸਮਾਪਤ ਹੋਇਆਂ। ਇਸ ਨਗਰ ਕੀਰਤਨ ਤੇ ਸ਼ਹਿਰ ਅਤੇ ਪਿੰਡਾਂ ਤੋਂ ਟਰੈਕਟਰ-ਟਰਾਲੀ , ਕਾਰਾ , ਮੋਟਰਸਾਈਕਲਾਂ , ਜੀਪਾਂ ,ਟਾਟਾ 407 ,ਛੋਟੇ ਹਾਥੀ ਆਦਿ ਗੱਡੀਆਂ ਤੇ ਆਈ ਸੰਗਤਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਤੇ ਸੰਗਤਾਂ ਲਈ ਵੱਖ -ਵੱਖ ਚਾਹ ਪਕੌੜੇ , ਸੇਬ ,ਕੇਲੇ , ਸੰਤਰੇ ਆਦਿ ਖਾਣ – ਪੀਣ ਦੇ ਅਤੁੱਟ ਲੰਗਰ ਲਗਾਏ ਗਏ। ਇਸ ਮੌਕੇ ਰਾਕੇਸ਼ ਕਲੇਰ ਚੇਅਰਮੈਨ ਪ੍ਰਬੰਧਕ ਕੇਮਟੀ , ਜਸਵੀਰ ਸਹਿਜਲ , ਸੁਰਜੀਤ ਕੁਮਾਰ , ਸੋਨੂੰ ਠੇਕੇਦਾਰ , ਸ.ਗੁਰਪ੍ਰਤਾਪ ਸਿੰਘ ਵਡਾਲਾ ਐਮ.ਐਲ.ਏ ਨਕੋਦਰ ,ਸ. ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈਡ ਪੰਜਾਬ , ਸ.ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਕਾਂਗਰਸ ਨਕੋਦਰ , ਬਲਵਿੰਦਰ ਬਾਲੂ ਸਾਬਕਾ ਕੌਂਸਲਰ , ਓਮ ਪ੍ਰਕਾਸ਼ ਕੁੰਦੀ , ਜਗਤਮੋਹਨ ਸ਼ਰਮਾਂ ਪ੍ਰਧਾਨ ਨਗਰ ਕੌਸ਼ਲ ਨੂਰਮਹਿਲ , ਦਵਿੰਦਰ ਪਾਲ ਚਾਹਲ , ਵਿਨੋਦ ਜੱਸਲ ਕੌਂਸਲਰ , ਜੰਗ ਬਹਾਦਰ ਕੋਹਲੀ ਕੌਂਸਲਰ , ਅਮਰੀਕ ਸਿੰਘ ਕੌਂਸਲਰ , ਮਨਵੀਰ ਰਾਣਾ , ਸੁਖਵਿੰਦਰ ਥਾਪਰ , ਸੁਰਜੀਤ ਸਿੰਘ ਸਰਪੰਚ , ਦਿਲਬਾਗ ਸਿੰਘ ਚੀਮਾਂ , ਮਦਨ ਲਾਲ ਕਲੇਰ , ਮਕੇਸ਼ ਭਾਰਦਵਾਜ਼ ਬੇ ਜੇ ਪੀ ਆਗੂ , ਵਿੱਕੀ ਕੋਛੜ , ਦੇਵ ਰਾਜ ਸੁਮਨ , ਹੰਸ ਰਾਜ ਸਿੱਧੂ ,ਗੁਰਮੇਲ ਰਾਮ ਸਾਗਰਪੁਰ , ਰਾਜ ਕੁਮਾਰ ਸਹੋਤਾ ਕੌਂਸਲਰ , ਮੈਂਟ ਕਲੇਰ , ਸੁਬਾਸ਼ ਸੋਧੀ , ਰਾਜਾ ਮਿਸ਼ਰ , ਰਾਜੂ ਉਪੱਲ , ਮਨੋਹਰ ਚਾਹਲ , ਐਸ ਆਈ ਬਲਵਿੰਦਰ ਸਿੰਘ ਨੂਰਮਹਿਲ , ਮਲੂਕ ਰਾਮ , ਰਣਜੀਤ ਸਿੰਘ , ਗੁਰਨਾਮ ਸਿੰਘ ਕੰਦੋਲਾ , ਬਲਵੀਰ ਸਿੰਘ ਕੌਲਧਾਰ ਕੌਂਸਲਰ , ਦਵਿੰਦਰ ਸੰਧੂ , ਦਿਨੇਸ਼ ਕੁਮਾਰ ਸੰਧੂ ਨੰਬਰਦਾਰ , ਅਸ਼ੋਕ ਸੰਧੂ ਨੰਬਰਦਾਰ , ਗੋਬਿੰਦ ਮੱਲ , ਪ੍ਰਸ਼ੋਤਮ ਲਾਲ ਸਰਪੰਚ ਪਿੰਡ ਸਾਗਰਪੁਰ ਅਤੇ ਸ਼ਹਿਰ ਦੇ ਆਲੇ ਦੁਆਲੇ ਪਿੰਡਾਂ ਤੋਂ ਨਗਰ ਕੀਰਤਨ ਤੇ ਸਮੂਹ ਸੰਗਤ ਪਹੁੰਚੀ।ਇਸ ਨਗਰ ਕੀਰਤਨ ਤੇ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਸਖਤ ਪ੍ਰਬੰਧ ਕੀਤੇ ਹੋਏ ਸਨ। ਕੋਈ ਮਾੜਾ ਅਨੁਸਰ ਖ਼ਰਾਬੀ ਨਾਂ ਕਰ ਸਕੇ।