ਨੂਰਮਹਿਲ 15 ਮਾਰਚ ( ਨਰਿੰਦਰ ਭੰਡਾਲ ) ਨੂਰਮਹਿਲ ਵਿਖੇ ਬੀ.ਜੇ.ਪੀ ਪੰਜਾਬ ਪ੍ਰਦੇਸ਼ ਦੇ ਨਵੇਂ ਬਣੇ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾਂ ਵਿਸ਼ੇਸ਼ ਦੌਰੇ ਤੇ ਪੁਹੰਚੇ। ਨੂਰਮਹਿਲ ਪਹੁੰਚਣ ਤੇ ਬੀ.ਜੇ.ਪੀ ਮੰਡਲ ਨੂਰਮਹਿਲ ਵਲੋਂ ਰਾਜ ਬਹਾਦਰ ਸੰਧੀਰ ਮੰਡਲ ਪ੍ਰਧਾਨ ਦੀ ਅਗਵਾਈ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਦਿਨੇਸ਼ ਕੁਮਾਰ ਸੰਗਠਨ ਮੰਤਰੀ ਪੰਜਾਬ , ਰਾਜੇਸ਼ ਗਾਘਾ , ਉਪ ਪ੍ਰਧਾਨ ਜੀਵਨ ਗੁਪਤਾ , ਸੂਰਜ ਭਰਦਵਾਜ , ਸੁਭਾਸ਼ ਸ਼ਰਮਾਂ ਵੀ ਪਹੁੰਚੇ। ਇਨ੍ਹਾਂ ਮਹਿਮਾਨਾਂ ਦਾ ਸਿਰੋਪਾ ਅਤੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਅਜੇ ਕੁਮਾਰ ਵਰਮਾਂ ਉਪ ਪ੍ਰਧਾਨ ਓ.ਬੀ.ਸੀ ਮੋਰਚਾ ਪੰਜਾਬ, ਰਤਨ ਕੁਮਾਰ ਮਿਸ਼ਰ ਉਪ ਪ੍ਰਧਾਨ ਮੰਡਲ , ਸੁਰਿੰਦਰ ਕੁਮਾਰ ਯੁਵਾ ਮੋਰਚਾ , ਵਿੱਕੀ ਤਕਿਆਰ, ਪ੍ਰਵੀਨ ਪਾਂਡੇ , ਸਤਨਾਮ ਸਿੰਘ , ਸੋਨੀ ਡੋਲ , ਅਰੁਣ ਸ਼ਰਮਾਂ ਅਤੇ ਬੇ.ਜੇ.ਪੀ ਸੀਨੀਅਰ ਆਗੂ ਵੀ ਮੌਜੂਦ ਸਨ।