ਨੂਰਮਹਿਲ 25 ਫਰਵਰੀ ( ਨਰਿੰਦਰ ਭੰਡਾਲ )

ਬਹੁਜਨ ਸਮਾਜ ਪਾਰਟੀ ਜ਼ਿਲਾ ਜਲੰਧਰ ਵਲੋਂ 16 ਫਰਵਰੀ 1992 ਨੂੰ ਵਿਧਾਨ ਸਭਾ ਦੀ ਚੋਣ ਵਿੱਚ ਸ਼ਹੀਦ ਹੋਏ 9 ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼ਹੀਦ ਸੁਲੱਖਣ ਤਲਵਣ ( ਚੂਹੇਕੀ ) , ਸ਼ਹੀਦ ਹਰੀਦੇਵ ਸਿਧੱਮ , ਸ਼ਹੀਦ ਚੂਹੜ ਰਾਮ ਸਿਧੱਮ , ਸ਼ਹੀਦ ਰਾਜ ਕੁਮਾਰ ਸਿਧੱਮ , ਸ਼ਹੀਦ ਸਤਵੰਤ ਮੁਆਈ , ਸ਼ਹੀਦ ਸੋਖਾ ਰਾਮ ਭੰਡਾਲ , ਸ਼ਹੀਦ ਹਰਭਜਨ ਲਾਲ ਚੀਮਾਂ , ਸ਼ਹੀਦ ਨਰੇਸ਼ ਕੁਮਾਰ ਲੱਧੇਵਾਲੀ , ਸ਼ਹੀਦ ਕਸ਼ਮੀਰੀ ਲਾਲ ਚੂਹੇਕੀ ਨੂੰ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਸੁਮੰਨ ਅਰਪਿਤ ਕਰਨ ਲਈ ਬਸਪਾ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜੀ ਅਤੇ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਅਤੇ ਸ਼੍ਰੀ ਵਿਪੁਲ ਕੁਮਾਰ ਇੰਚਾਰਜ ਪੰਜਾਬ ,ਅਮਿਤ ਭੋਸਲੇ ਬਸਪਾ ਪ੍ਰਧਾਨ ਦਿਹਾਤੀ ਜਲੰਧਰ , ਬਲਵਿੰਦਰ ਕੁਮਾਰ ਸਕੱਤਰ ਬਸਪਾ , ਗੁਰਮੇਲ ਰਾਮ ਸਾਗਰਪੁਰ ਸੀਨੀਅਰ ਬਸਪਾ ਆਗੂ , ਮਲਕੀਤ ਰਾਮ , ਜਗਦੀਸ਼ ਸ਼ੇਰਪੁਰੀ , ਹੰਸ ਰਾਜ ਸਿੱਧੂ , ਦੇਵ ਰਾਜ ਸੁਮਨ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਸ਼ਹੀਦਾਂ ਦੇ ਪਰਿਵਾਰ ਨੂੰ ਸਰੋਪੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ.ਜਸਵੀਰ ਸਿੰਘ ਗੜੀ ਬਸਪਾ ਪ੍ਰਧਾਨ ਪੰਜਾਬ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਲੋਕਾਂ ਨੂੰ ਅਪੀਲ ਕੀਤੀ ਕੇ ਆਉਣ ਵਾਲੀ 2022 ਵਿੱਚ ਪੰਜਾਬ ਦੇ ਵਿੱਚ ਬਸਪਾ ਦੀ ਸਰਕਾਰ ਬਣਾਕੇ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੀਦਾ ਹੈ। ਤਾਂ ਸ਼ਹੀਦਾਂ ਸੱਚੀ ਸ਼ਰਧਾਜਲੀ ਹੋਵੇਗੀ। ਦੇਸ਼ ਵਿੱਚ ਭਾਗੀ ਸਵਿਧਾਨ ਨੂੰ ਬਚਾਉਣ ਲਈ ਅਤੇ ਕਾਨੂੰਨ ਵਾਪਿਸ ਲੈਣ ਲਈ ਲਾਮਬੰਦ ਹੋਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਸੁਖਵਿੰਦਰ ਗਡਵਾਲ ਸਾਬਕਾ ਪ੍ਰਧਾਨ , ਪੀ,ਡੀ,ਸ਼ਾਂਤ , ਹਰਦੇਵ ਕੌਰ ਸ਼ਾਂਤ , ਕੁਲਦੀਪ ਬੰਗੜ , ਵਿਜੈ ਯਾਦਵ ਸ਼ਹਿਰੀ ਜ਼ਿਲਾ ਪ੍ਰਧਾਨ , ਮਲਕੀਤ ਰਾਮ , ਚਰਨਜੀਤ ਬਜੂਹਾ , ਵੇਦ ਪ੍ਰਕਾਸ਼ ਸਿਧੱਮ , ਦਿਆਲ ਐਨ ਆਰ ਆਈ , ਵਿਪਨ ਮਹਿਮੀ , ਕਸ਼ਮੀਰੀ ਰਾਮ ਸਰਪੰਚ , ਪਰਮਜੀਤ ਮੱਲ , ਬਲਵੀਰ ਗੁਰੂ , ਪ੍ਰਸੋਤਮ ਲਾਲ ਸਰਪੰਚ, ਰਮੇਸ ਬੰਗੜ , ਜਗਦੀਸ ਕਲੇਰ, ਰਾਜਪਾਲ ਸ਼ੇਰਪੁਰ , ਛਿੰਦਾ ਕੋਲਧਾਰ ਹਾਜ਼ਰ ਸਨ। ਇਸ ਮੌਕੇ ਗਾਇਕ ਸਤਨਾਮ ਸੱਤਾ, ਰਮੇਸ਼ ਰੱਤੂ , ਨਿਰਮਲ ਰਾਣਾ ਨੇ ਮਿਸ਼ਰੀ ਗੀਤ ਕੇ ਆਪਣੀ ਹਾਜ਼ਰੀ ਲਗਾਈ।