ਨੂਰਮਹਿਲ 10 ਫਰਵਰੀ ( ਨਰਿੰਦਰ ਭੰਡਾਲ )

ਸ਼੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ (ਰਜਿ) ਮੁਹੱਲਾ ਖਟੀਕਾਂ ਨੂਰਮਹਿਲ ਵਲੋਂ ਗੁਰੂ ਰਵਿਦਾਸ ਚੌਕ ਨੂਰਮਹਿਲ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਮੁੱਖ ਮਹਿਮਾਨਵਜੋਂ ਤਰਲੋਕ ਹੀਰਾ ਜੀ ਪੁਹੰਚੇ ਤੇ ਹੀਰਾ ਨੇ ਰੀਬਨ ਕੱਟ ਕੇ ਸਟੇਜ਼ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਦੇ ਇੰਟਰਨੈਸ਼ਨਲ ਫਿਰੋਜ ਖਾਨ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਨਾਲ ਹਾਜ਼ਰੀ ਲਗਾਈ। ਇਸ ਮੌਕੇ ਰਾਕੇਸ਼ ਕਲੇਰ ਚੇਅਰਮੈਨ , ਜਸਵੀਰ ਸਹਿਜਲ , ਸੁਰਜੀਤ ਕੁਮਾਰ , ਐਸ ਆਈ ਬਲਵਿੰਦਰ ਕੁਮਾਰ , ਸੁਖਦੇਵ ਲਗਾਹ , ਹੈਪੀ ਲਗਾਹ , ਬਲਵਿੰਦਰ ਬਾਲੂ , ਬਲਵੀਰ ਚੰਦ ਕੋਲਧਾਰ , ਜੱਸੀ ਨੂਰਮਹਿਲੀਆਂ , ਅਵਤਾਰ ਸੱਲਣ , ਪ੍ਰਸ਼ੋਤਮ ਲਾਲ ਸਰਪੰਚ , ਗੋਬਿੰਦ ਮੱਲ , ਮੈਟਾ ਕਲੇਰ , ਰੇਸ਼ਮ ਲਾਲ , ਲੱਖੀ, ਦਿਨੇਸ਼ ਸੰਧੂ , ਦਵਿੰਦਰ ਸੰਧੂ , ਸੀਤਲ ਦਾਸ ਹਾਜ਼ਰ ਸਨ। ਮੰਚ ਦੀ ਭੂਮਿਕਾ ਮੱਖਣ ਸ਼ੇਰਪੁਰੀ ਤੇ ਬਿੱਟੂ ਵਲੈਤੀਆਂ ਨੇ ਨਿਭਾਈ। ਦਾਨੀ ਸੰਗਤਾਂ ਦਾ ਸਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ।