ਨੂਰਮਹਿਲ 22 ਮਾਰਚ ( ਨਰਿੰਦਰ ਭੰਡਾਲ ) ਕੋਰੋਨਾ ਵਾਇਰਸ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਸ਼ਰਮਾ ਦੇ ਹੁਕਮਾਂ ਅਨੁਸਾਰ ਅੱਜ ਸਵੇਰੇ 7 ਵਜੇ ਤੋਂ 9 ਵਜੇ ਤੱਕ ਜਨਤਕ ਕਰਫਿਉ ਲਗਾਇਆਂ ਗਿਆ। ਜਿਸ ਦੌਰਾਨ ਨੂਰਮਹਿਲ ਦੇ ਬਾਜ਼ਾਰ ਅਤੇ ਆਲੇ – ਦੁਆਲੇ ਦੇ ਪਿੰਡ ਅਤੇ ਦਿਵਿਆ ਜਯੋਤੀ ਸੰਸਥਾਨ ਨੂਰਮਹਿਲ ਮੁਕੰਮਲ ਬੰਦ ਰਿਹਾ । ਸਿਰਫ ਮੈਡੀਕਲ ਦੀਆਂ ਦੁਕਾਨਾਂ ਖੁਲੀਆਂ ਰਹੀਆਂ। ਲੋਕਾਂ ਨੇ ਘਰਾਂ ਵਿੱਚ ਬੈਠ ਕੇ ਹੀ ਬਿਤਾਇਆ ਅਤੇ ਕਈਆਂ ਨੇ ਘਰਾਂ ਵਿੱਚ ਬੈਠ ਕੇ ਹੀ ਪਾਠ ਪੂਜਾ ਕਰਕੇ ਮੁੱਨਖਤਾ ਦੇ ਭਲੇ ਲਈ ਅਰਦਾਸਾਂ ਕੀਤੀਆਂ। ਸ਼ਾਮ 5 ਵਜੇ ਲੋਕਾਂ ਨੇ ਤਾਕੀਆਂ ਬਾਰੀਆਂ ਵਿੱਚ ਖੜ ਕੇ ਤਾੜੀਆਂ ਅਤੇ ਘੰਟੀਆਂ ਵਜਾਈਆਂ। ਇਸ ਸਮੇ ਥਾਣਾ ਮੁੱਖੀ ਨੂਰਮਹਿਲ ਦੇ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਥਾਂ – ਥਾਂ ਪਾਰਟੀ ਤੇ ਨਾਕੇ ਲਗਾ ਕੇ ਪੂਰੀ ਚੌਕਸੀ ਵਰਤੀ।