ਨੂਰਮਹਿਲ 7 ਮਾਰਚ ( ਨਰਿੰਦਰ ਭੰਡਾਲ )

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਜਿਲਾ ਪਰੋਗਰਾਮ ਅਫਸਰ ਜਲੰਧਰ ਸ.ਅਮਰਜੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਡੀ.ਪੀ.ਓ ਸ਼੍ਰੀਮਤੀ ਹਰਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਬਲਾਕ ਨੂਰਮਹਿਲ ਵਿੱਚ ਸਰਕਲ ਲੈਵਲ ਤੇ ਤਲਵਣ , ਕੋਟ ਬਾਦਲ ਖਾਂ , ਚੂਹੇਕੀ , ਪ੍ਰਤਾਬਪੁਰਾ ਤੇ ਬਿਲਗਾ ਵਿੱਚ ਬੇਟੀ ਬਚਾਓ , ਬੇਟੀ ਪੜਾਓ ਸਕੀਮ ਤਹਿਤ ਨਵਜੰਮਿਆ ਬੱਚੀਆਂ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ ਅਤੇ ਤੋਹਫੇ ਵਜੋਂ ਬੇਬੀ ਗੁਰਮਿੰਗ ਕਿੱਟਾ ਦੇ ਸਨਮਾਨਿਆ ਗਿਆ। ਇਸ ਸਮਾਰੋਹ ਵਿੱਚ ਬਲਾਕ ਦੇ ਚੇਅਰਮੈਨ ਚੇਅਰਮੈਨ ਸ਼੍ਰੀਮਤੀ ਰਾਣੀ , ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ , ਆਸ਼ਾ ਰਾਣੀ ਸਰਪੰਚ , ਪ੍ਰਧਾਨ ਬੀਬੀ ਅਮਰਜੀਤ ਕੌਰ , ਗੁਰਮੀਤ ਕੌਰ ਐਮ ਸੀ , ਹਰੀਉਮ ਮਹਿਮਾਨਾਂ ਵਜੋਂ ਸ਼ਾਮਲ ਹੋਏ ਅਤੇ ਬੱਚੀਆਂ ਦੇ ਜਨਮ ਦਿਨ ਵੀ ਲੜਕਿਆਂ ਦੇ ਤਰਾਂ ਮਨਾਉਣ ਲਈ ਲੋਕਾਂ ਨੂੰ ਆਪਣੇ – ਆਪਣੇ ਵਿਚਾਰਾਂ ਰਾਹੀਂ ਜਾਗਰੁਕ ਕੀਤਾ। ਸੀ.ਡੀ.ਪੀ.ਓ ਸ਼੍ਰੀਮਤੀ ਹਰਵਿੰਦਰ ਕੌਰ ਵਲੋਂ ਮਹਿਕਮੇ ਵਲੋਂ ਚਲਾਈਆਂ ਜਾਂ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਇਹਨਾਂ ਸਮਾਰੋਹਾਂ ਵਿੱਚ ਸਮੂਹ ਪੰਚਾਇਤਾਂ ਪਿੰਡਾ ਦੇ ਲੋਕਾਂ ਆ ਵਰਕਰਾਂ ਹੈਲਪਰਾਂ ਨੇ ਹਿੱਸਾ ਲਿਆ।