Home Punjabi-News ਨੂਰਮਹਿਲ ਬਣ ਰਿਹਾ ਕੂੜਮਹਿਲ, ਕੌਸਲਰ ਇੱਕ ਦੂਜੇ ਨੂੰ ਠਿੱਬੀ ਲਾਉਣ ਵਿੱਚ ਮਸਤ

ਨੂਰਮਹਿਲ ਬਣ ਰਿਹਾ ਕੂੜਮਹਿਲ, ਕੌਸਲਰ ਇੱਕ ਦੂਜੇ ਨੂੰ ਠਿੱਬੀ ਲਾਉਣ ਵਿੱਚ ਮਸਤ

ਨੂਰਮਹਿਲ 1 ਅਕਤੂਬਰ (ਰਵੀ ,ਹਰਵਿੰਦਰ) ਨੂਰਮਹਿਲ ਸ਼ਹਿਰ ਅੰਦਰ ਨਗਰ ਕੌਂਸਲ ਨਾਜਾਇਜ਼ ਕਬਜ਼ੇ ਹਟਾਉਣ ਵਿੱਚ ਹੋ ਰਹੀ ਹੈ ਅਸਫਲ ਹੁਣ ਜਿਵੇਂ ਜਿਵੇਂ ਤਿਓਹਾਰ ਨੇੜੇ ਆ ਰਹੇ ਹਨ ਬਾਜ਼ਾਰਾਂ ਵਿਚ ਚਹਿਲ-ਪਹਿਲ ਸ਼ੁਰੂ ਹੋ ਚੁੱਕੀ ਹੈ ਅੱਜ ਜਦੋਂ ਸਾਡੇ ਪੱਤਰਕਾਰ ਨੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਬਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਰੇਹੜੀ ਵਾਲਿਆਂ ਜੂਸ ਵਾਲਿਆਂ ਅਤੇ ਖੁਦ ਕੌਸਲਰਾਂ ਜਿਹਨਾਂ ਦਾ ਕੱਪੜੇ ਦਾ ਕੰਮ ਹੈ ਓਹਨਾਂ ਵੱਲੋਂ ਕਰੀਬ ਵੀਹ ਵੀਹ ਫੁੱਟ ਥਾਂ ਨਜਾਇਜ਼ ਘੇਰਿਆ ਹੋਇਆ ਹੈ। ਜਿਥੋਂ ਆਮ ਪਬਲਿਕ ਤੁਰ ਕੇ ਲੰਘਣਾ ਵੀ ਭਾਰੀ ਹੋ ਚੁੱਕਾ ਹੈ ਘੰਟਿਆਂ ਬੱਧੀ ਜਾਮ ਲੱਗੇ ਰਹਿੰਦੇ ਹਨ,ਦੁਕਾਨਾਂ ਵਿੱਚ ਆਉਣ ਵਾਲੇ ਗ੍ਰਾਹਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੂਰਮਹਿਲ ਦੀ ਇਤਹਾਸਕ ਸਰਾਂ ਦੇ ਸਾਹਮਣੇ ਬਣੀ ਸੜਕ ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ, ਲੋਕਾਂ ਵੱਲੋਂ ਖੜੀਆਂ ਕੀਤੀਆਂ ਗਈਆਂ ਬੇਤਰਤੀਬ ਗੱਡੀਆਂ,ਬਰਗਰਾਂ ਦੀਆਂ ਲੱਗੀਆਂ ਰੇਹੜੀਆਂ, ਅਤੇ ਸੜਕ ਵੱਲ ਦੇਖਣ ਤੇ 80 ਫੁੱਟ ਵਾਲੀ ਸੜਕ 8 ਫੁੱਟ ਦੀ ਹੀ ਨਜਰ ਆਉਂਦੀ ਹੈ। ਨੂਰਮਹਿਲ ਸਬਜ਼ੀ ਮੰਡੀ, ਚੀਮਾਂ ਬਾਜਾਰ, ਪੁਰਾਣਾ ਬੱਸ ਅੱਡਾ,ਮੰਡੀ ਰੋਡ ਤੇ ਜੋ ਕਬਜ਼ੇ ਕੀਤੇ ਗਏ ਹਨ ਓਹਨਾਂ ਦੇ ਚੱਲਦਿਆਂ ਟ੍ਰੈਫਿਕ ਜਾਮ ਲੱਗਾ ਰਹਿੰਦਾ ਅਤੇ ਆਉਣ ਜਾਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਨਵੀਂ ਬਣੀ ਨਗਰ ਕੌਂਸਲ ਨੂੰ ਆਪਣਾ ਕਾਰਜ ਸੰਭਾਲਿਆ ਕਰੀਬ ਪੰਜ ਕੁ ਮਹੀਨੇ ਹੋ ਚੁੱਕੇ ਹਨ ਪਰ ਸ਼ਹਿਰ ਦੇ ਹਾਲਾਤ ਨਹੀਂ ਬਦਲੇ ਸਿਰਫ਼ ਚਿਹਰੇ ਹੀ ਬਦਲੇ ਹਨ। ਨਗਰ ਕੌਂਸਲ ਦਾ ਪ੍ਰਸ਼ਾਸ਼ਨ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅੱਜ ਤੱਕ ਕੋਈ ਵੀ ਫੈਸਲਾ ਨਹੀਂ ਕਰ ਸਕਿਆ ਹੈ ਕਿ ਕੀ ਕੀਤਾ ਜਾ ਸਕਦਾ ਹੈ, ਜਦੋਂ ਕੋਈ ਪੱਤਰਕਾਰ ਇਹਨਾਂ ਨੂੰ ਨੀਦ ਵਿਚੋਂ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਸ ਦੇ ਖਿਲਾਫ਼ ਪੁਲਿਸ ਨੂੰ ਕੰਪਲੇਟ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਪੱਤਰਕਾਰ ਨਗਰ ਕੌਂਸਲ ਦੇ ਕੰਮ ਵਿੱਚ ਰੁਕਾਵਟ ਪਾਉਦੇ ਹਨ ਅਤੇ ਅੰਗੂਠਾ ਛਾਪ ਕੌਸਲਰ ਮੁਲਾਜਮਾਂ ਨੂੰ ਸ਼ਹਿ ਦਿੰਦੇ ਹਨ ਜਿਸ ਦੇ ਕਾਰਨ ਮੁਲਾਜ਼ਮ ਵੀ ਕੰਮ ਕਰਨ ਦੀ ਲੋੜ ਮਹਿਸੂਸ ਨਹੀਂ ਕਰਦੇ, ਜਿੱਤੇ ਹੋਏ ਤੇਰਾਂ ਕੌਂਸਲਰਾ ਨੇ ਜਿੱਥੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਸਾਨੂੰ ਵੋਟਾਂ ਪਾਓ ਅਸੀਂ ਨੂਰਮਹਿਲ ਨੂੰ ਸਵਰਗ ਬਣਾ ਦਿਆਗੇਂ ਪਰ ਅੱਜ ਓਹਨਾ ਵਿਚੋਂ ਕੋਈ ਵੀ ਕੌਸਲਰ ਸਾਹਮਣੇ ਆ ਕਿ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ,ਅਤੇ ਉਨ੍ਹਾਂ ਦੇ ਵਾਅਦੇ ਹਵਾ ਵਿੱਚ ਹੀ ਰਹਿ ਗਏ ਹਨ। ਵੋਟਾਂ ਤੋਂ ਪਹਿਲਾਂ ਨੂਰਮਹਿਲ ਨੂੰ ਸਿੰਗਾਪੁਰ ਬਣਾਉਣ ਦੀ ਗੱਲ ਕਰਨ ਵਾਲੇ ਕੌਸਲਲ ਹੁਣ ਹੱਸ ਕੇ ਹੀ ਸਾਰ ਦਿੰਦੇ ਹਨ ਤੇ ਆਪਣਾ ਡੰਗ ਟਪਾਉਂਦੇ ਹਨ ਸ਼ਕਲ ਦਿਖਾਉਣ ਲਈ ਵੀ ਨਹੀਂ ਸਾਹਮਣੇ ਆਉਂਦੇ ਅਤੇ ਪੱਤਰਕਾਰਾਂ ਦਾ ਕੈਮਰਾ ਦੇਖ ਛੂਮੰਤ ਹੋ ਜਾਂਦੇ ਹਨ। ਪਿਛਲੇ ਸਮੇਂ ਜਦੋਂ ਨਕੋਦਰ ਦੀ ਪੁਲਿਸ ਏਸੀਪੀ ਵਸਤਲਾ ਗੁਪਤਾ ਨੇ ਚਾਰਜ ਸੰਭਾਲਿਆ ਸੀ ਤਾਂ ਓਹਨਾਂ ਨੇ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਸਾਰੇ ਨਜਾਇਜ਼ ਕਬਜੇ ਚੁਕਵਾ ਦਿੱਤੇ ਸਨ, ਅਤੇ ਲੋਕਾਂ ਦਾ ਜਨਜੀਵਨ ਸੁਖਾਵਾਂ ਹੋ ਗਿਆ ਸੀ ਪਰ ਐਸ ਐਚ ਓ ਨੂਰਮਹਿਲ ਨੂੰ ਬਾਰ ਬਾਰ ਦੱਸਣ ਦੇ ਬਾਵਜੂਦ ਵੀ ਓਹਨਾਂ ਦਾ ਇਸ ਵੱਲ ਕੋਈ ਧਿਆਨ ਨਾਂ ਦੇਣਾਂ ਇਹੀ ਸਾਬਿਤ ਕਰਦਾ ਹੈ ਕਿ ਇਸ ਸਭ ਲਈ ਅੰਦਰ ਖਾਤੇ ਕਬਜਾ ਧਾਰੀਆਂ ਨਾਲ ਓਹ ਰਲੇ ਹੋਏ ਹਨ ਅਤੇ ਸ਼ਹਿਰ ਨੂੰ ਨਰਕ ਬਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਵਿੱਚ ਸ਼ਾਮਿਲ ਹਨ।ਓਹਨਾਂ ਦੇ ਕਾਰਜਕਾਲ ਦੌਰਾਨ ਸ਼ਾਇਦ ਹੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇਗਾ ਕਿਉਂਕਿ ਉਹ ਛੋਟੀਆਂ ਦਰਖਾਸਤਾਂ ਵੱਲ ਧਿਆਨ ਦੇਣਾ ਆਪਣੀ ਤੌਹੀਨ ਸਮਝਦੇ ਹਨ ਇਸ ਗੱਲ ਦਾ ਖੁਲਾਸਾ ਓਹ ਪੱਤਰਕਾਰਾਂ ਸਾਹਮਣੇ ਕਰ ਚੁੱਕੇ ਹਨ।
ਜਦੋਂ ਤੋਂ ਵਸਤਲਾ ਗੁਪਤਾ ਨਕੋਦਰ ਤੋਂ ਬਦਲਕੇ ਗਏ ਹਨ ਕਿਸੇ ਵੀ ਸੀਨੀਅਰ ਅਧਿਕਾਰੀ ਵਲੋਂ ਵੀ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ,ਅਤੇ ਸ਼ਹਿਰ ਦਾ ਹਾਲ ਪਹਿਲਾਂ ਦੀ ਤਰਾਂ ਹੋ ਗਿਆ, ਪਿਛਲੀ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੇ ਨੋ ਪਾਰਕਿੰਗ ਦੇ ਬੋਰਡ ਲਗਾਏ ਗਏ ਸਨ ਜੋ ਕਿ ਖਰਚਿਆਂ ਵਿੱਚ ਪਾਏ ਹੋਏ ਹਨ ਪਰ ਗਰਾਉਂਡ ਤੇ ਉਹ ਬੋਰਡ ਕਿਥੇ ਹਨ ਕੋਈ ਵੀ ਨਹੀਂ ਜਾਣਦਾ,ਪੀਲੀ ਲਾਈਨ ਲਗਾਉਣ ਲਈ ਵੀ ਬਜਟ ਲੱਖਾਂ ਵਿੱਚ ਹੀ ਸੀ ਓਹ ਵੀ ਕਿਤੇ ਨਹੀਂ ਦਿਸ ਰਹੀ, ਇਹ ਤਾਂ ਸਮਾਂ ਹੀ ਦੱਸੇਗਾ ਕਿ ਅੱਗੇ ਕੀ ਹੋਣਾ ਹੈ ਪਰ ਜੇ ਅੱਜ ਦੀ ਤਰੀਕ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਵੀ ਪੁਰਾਣੇ ਪ੍ਰਧਾਨ ਦੇ ਨਕਸ਼ੇ ਕਦਮਾਂ ਤੇ ਹੀ ਚੱਲਦੇ ਨਜਰੀ ਪੈ ਰਹੇ ਹਨ, ਅੱਜ ਜਦੋਂ ਪ੍ਰਧਾਨ ਸਾਹਿਬ ਦਾ ਪੱਖ ਜਾਨਣਾ ਚਾਇਆ ਤਾਂ ਓਹਨਾ ਕਿਹਾ ਕਿ ਬਹੁਤ ਜਲਦ ਇਸ ਸਬੰਧੀ ਮਤਾ ਪਾਸ ਕਰਵਾ ਕੇ ਨਜਾਇਜ਼ ਕਬਜੇ ਛੁੜਾ ਲਏ ਜਾਣਗੇ ਅਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ।ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਪ੍ਰਧਾਨ ਸਾਹਿਬ ਕੀ ਐਕਸ਼ਨ ਲੈਂਦੇ ਹਨ ਪਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਣ ਲਈ ਸਖਤ ਕਾਰਵਾਈ ਕਰਨਾ ਸਾਰੇ ਹੀ ਕੌਸਲਰਾਂ ਲਈ ਬਿੱਲੀ ਦੇ ਗਲੇ ਵਿੱਚ ਘੰਟੀ ਬੰਣਨ ਦੇ ਬਰਾਬਰ ਹੈ ਕਿਉਂਕਿ ਕਿ ਪੁਰਾਣੇ ਅੱਡੇ ਦੀ ਘਟਨਾ ਅੱਜ ਵੀ ਸ਼ਹਿਰ ਵਾਸੀਆਂ ਨੂੰ ਭੁੱਲੀ ਨਹੀਂ ਹੈ ਕਿ ਕਿਸ ਤਰ੍ਹਾਂ ਵਿਰੋਧੀ ਧਿਰ ਦੇ ਇੱਕ ਕੌਸਂਲਰ ਨੇ ਸੱਤਾਧਾਰੀ ਕੌਸਲਰਾਂ ਦੀ ਲਾਹਪਾਹ ਕੀਤੀ ਸੀ,, ਓਹ ਵੀ ਮੌਜੂਦਾ ਵਾਇਸ ਪ੍ਰਧਾਨ ਦੀ,ਕਿਉਂ ਕਿ ਹਰ ਇੱਕ ਕੌਸਲਰ ਮਾੜਾ ਬਨਣ ਤੋਂ ਬਚਣਾ ਚਾਹ ਰਿਹਾ ਹੈ ਅਤੇ ਵੋਟਾਂ ਦੇ ਲਾਲਚ ਦੇ ਕਾਰਨ ਕੋਈ ਵੀ ਬਲਦੀ ਵਿੱਚ ਹੱਥ ਪਾਉਣ ਨੂੰ ਤਿਆਰ ਨਹੀਂ ਹੈ, ਅਤੇ ਸ਼ਹਿਰ ਨੂੰ ਨਰਕ ਬਣਦਾ ਦੇਖ ਤਾੜੀਆਂ ਮਾਰਦੇ ਫਿਰਦੇ ਹਨ।ਆਉਂਦੇ ਸਮੇਂ ਨਗਰ ਕੌਂਸਲ ਦੇ ਇੱਕ ਅਧਿਕਾਰੀ ਦਾ ਝੱਗਾ ਚੱਕਾਗੇ ਕਿ ਕਿਸ ਤਰ੍ਹਾਂ ਓਹ ਭੂਮਾਫੀਏ ਨਾਲ ਰਲਕੇ ਸ਼ਹਿਰ ਵਿੱਚ ਬਣ ਰਹੀਆਂ ਨਜਾਇਜ਼ ਬਿਲਡਿੰਗਾਂ ਦੇ ਨਕਸ਼ੇ ਪਾਸ ਕਰਵਾਉਣ ਵਿੱਚ ਮਦਦਗਾਰ ਹੁੰਦਾ ਹੈ।

ਈ ਅਖ਼ਬਾਰ