Home Punjabi-News ਨੂਰਮਹਿਲ ਦੇ ਮੁਹੱਲਾ ਕੱਚਾ ਪੱਕਾ ਵੇਹੜਾ ਛੱਪੜ੍ਹ ਵਿੱਚ ਬਾਰਾਂ ਸਿੰਗਾਂ ਫ਼ਸਿਆ,ਨੂਰਮਹਿਲ...

ਨੂਰਮਹਿਲ ਦੇ ਮੁਹੱਲਾ ਕੱਚਾ ਪੱਕਾ ਵੇਹੜਾ ਛੱਪੜ੍ਹ ਵਿੱਚ ਬਾਰਾਂ ਸਿੰਗਾਂ ਫ਼ਸਿਆ,ਨੂਰਮਹਿਲ ਪੁਲਿਸ ਤੇ ਜੰਗਲਾਤ ਮਹਿਕਮੇ ਵਲੋਂ ਬਹਾਰ ਕੱਢਣ ਦੀਆਂ ਕੋਸਿਸ਼ ਜ਼ੋਰਾ ਤੇ

ਨੂਰਮਹਿਲ 2 ਜਨਵਰੀ ( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਮੁਹੱਲਾ ਕੱਚਾ ਪੱਕਾ ਵੇਹੜਾ ਦੇ ਛੱਪੜ ਵਿੱਚ ਬਾਰਾਂ ਸਿੰਗਾਂ ਫਸਣ ਨਾਲ ਦਹਿਸ਼ਤ ਦਾ ਮਾਹੌਲ ਹੋਣ ਦਾ ਸਮਾਚਾਰ ਪਰਾਪਤ ਹੋਇਆ ਹੈ। ਥਾਣਾ ਨੂਰਮਹਿਲ ਦੇ ਸਬ ਇੰਨਸਪੈਕਟਰ ਆਤਮਜੀਤ ਸਿੰਘ ਨੇ ਦੱਸਿਆ ਹੈ ਕਿ ਅੱਜ ਕਰੀਬ ਦੁਪਹਿਰ 2 ਵਜੇ ਦੇ ਕਰੀਬ ਮੁਹੱਲਾ ਵਾਸੀ ਬੱਕਰੀਆਂ ਚਾਰ ਰਹੇ ਸਨ। ਛੱਪੜ ਦੇ ਕੋਲ ਬੈਠਾ ਬਾਰਾਂ ਸਿੰਗਾਂ ਨੂੰ ਵੇਖ ਕੇ ਕੁਤੇ ਉੱਚੀ – ਉੱਚੀ ਸ਼ੋਰ ਪਾਉਣ ਨੇ ਬਾਰਾਂ ਸਿੰਗਾਂ ਡਰਦਾ ਹੋਇਆ ਛੱਪੜ ਵੱਲ ਨੂੰ ਭੱਜ ਗਿਆ। ਅਸੀਂ ਮੌਕੇ ਤੇ ਆ ਕਿ ਜੰਗਲਾਤ ਮਹਿਕਮੇ ਨੂੰ ਫੋਨ ਤੇ ਫੋਟੋ ਖਿੱਚ ਭੇਜ ਦਿੱਤੀ ਗਈ ਸੀ। ਜੋ ਜੰਗਲਾਤ ਮਹਿਕਮੇ ਨੂੰ ਆਪਣੇ ਕਰਮਚਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਬਾਰਾਂ ਸਿੰਗਾਂ ਨੂੰ ਛੱਪੜ ਵਿੱਚੋ ਕੱਢਣੇ ਦੀ ਪੂਰੀ ਕੋਸ਼ਿਸ਼ਾਂ ਕੀਤੀਆਂ ਜਾਂ ਰਹੀਆਂ ਹਨ। ਖ਼ਬਰ ਲਿਖਣ ਤੱਕ ਬਾਰਾਂ ਸਿੰਗਾਂ ਨਹੀ ਕੱਢਿਆ ਗਿਆ ਸੀ। ਇਸ ਸਬੰਧੀ ਜੰਗਲਾਤ ਮਹਿਕਮੇ ਦੇ ਕਰਮਚਾਰੀ ਅਮਨਪ੍ਰੀਤ ਸੁਪਰਵੀਜ਼ਰ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਾਰਾਂ ਸਿੰਗਾਂ ਛੱਪੜ ਦੇ ਅੰਦਰ ਕਾਫੀ ਦੂਰ ਹੈ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਬਾਹਰ ਕੱਢਕੇ ਕੇ ਜਾਵਾਗੇ।