Home Punjabi-News ਨੂਰਮਹਿਲ ਦੇ ਪ੍ਰਈਵੇਟ ਚਾਰ ਹਸਪਾਤਲ ਦੇ ਡਾਕਟਰ ਕੋਰੋਨਾ ਵਾਇਰਸ ਬਿਮਾਰੀ ਨੂੰ ਸੁਣਦੇ...

ਨੂਰਮਹਿਲ ਦੇ ਪ੍ਰਈਵੇਟ ਚਾਰ ਹਸਪਾਤਲ ਦੇ ਡਾਕਟਰ ਕੋਰੋਨਾ ਵਾਇਰਸ ਬਿਮਾਰੀ ਨੂੰ ਸੁਣਦੇ ਸਾਰ ਬੰਦ ਕਰਕੇ ਹੋਏ ਫਰਾਰ ਐਸ ਐਸ ਪੀ ਦਿਹਾਤੀ ਜ਼ਿਲ੍ਹਾ ਜਲੰਧਰ ਸ਼੍ਰੀ ਨਵਜੋਤ ਸਿੰਘ ਮਾਹਲ ਬੋਲੇ ਕਿਸੇ ਵੀ ਡਾਕਟਰ ਪਾਸ ਦੀ ਲੋੜ ਹੈ ਪ੍ਰਸਾਸ਼ਨ ਦੇ ਸਕਦਾ ਹੈ ਡਰਨਦੀ ਕੋਈ ਲੋੜ ਨਹੀਂ

ਨੂਰਮਹਿਲ 28 ਮਾਰਚ ( ਨਰਿੰਦਰ ਭੰਡਾਲ ) ਨੂਰਮਹਿਲ ਦੇ ਪ੍ਰਈਵੇਟ ਚਾਰ ਹਸਪਤਾਲ ਦੇ ਡਾਕਟਰ ਕੋਰੋਨਾ ਵਾਇਰਸ ਬਿਮਾਰੀ ਨੂੰ ਸੁਣਦੇ ਸਾਰ ਬੰਦ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆਂ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਨੂਰਮਹਿਲ ਪੱਤਰਕਾਰਾਂ ਨੂੰ ਪਤਾ ਲੱਗਾ ਕਿ ਨੂਰਮਹਿਲ ਦੇ ਚਾਰ ਹਸਪਤਾਲ ਬੰਦ ਹਨ। ਜਦੋ ਹਸਪਤਾਲ ਦਾ ਦੌਰਾ ਕੀਤਾ ਗਿਆ। ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਕਿ ਕੋਰੋਨਾ ਬਿਮਾਰੀ ਨੂੰ ਲੈ ਕਿ ਕੋਈ ਮਰੀਜ਼ ਹਸਪਤਾਲ ਨਾਂ ਆਵੇ ਸਿਰਫ ਸਰਕਾਰੀ ਹਸਪਤਾਲ ਵਿੱਚ ਹੀ ਜਾਵੇ ਜੋ ਕਿ ਅਸੀਂ ਕੋਈ ਵੀ ਦਿਵਾਈ ਨਹੀਂ ਦੇ ਸਕਦੇ ਸਿਰਫ ਸਰਕਾਰੀ ਹਸਪਤਾਲ ਡਾਕਟਰ ਹੀ ਦਿਵਾਈ ਦੇ ਸਕਦੇ ਹਨ।ਸੂਤਰ ਦੱਸਦੇ ਹਨ ਜੋ ਨੂਰਮਹਿਲ ਵਿੱਚ ਪ੍ਰਈਵੇਟ ਹਸਪਤਾਲ ਆਪਣੇ ਨਾਂ ਲਾਇਸੈਂਸ ਨਹੀਂ ਹਨ। ਕਿਸੇ ਹੋਰ ਦੇ ਨਾਮ ਤੇ ਹਸਪਤਾਲ ਚਲਾ ਰਹੇ ਹਨ। ਇਹ ਪਤਾ ਲੱਗਾ ਹੈ ਕਿ ਕਈ ਹਸਪਤਾਲ ਡਾਕਟਰਾਂ ਨੇ ਆਪਣਾ ਨਿਊ ਲਾਇਸੈਂਸ ਨਹੀਂ ਕਰਵਾਇਆ ਹੈ। ਇਹ ਹੋ ਸਕਦਾ ਹੈ ਹਸਪਤਾਲ ਦਾ ਟੈਕਸ ਨਾਂ ਤਾਰਿਆਂ ਹੋਵੇ ਇਸ ਕਰਕੇ ਜਦੋ ਡੀ.ਸੀ.ਪਾਸੋ ਪਾਸ ਲੈਣਾ ਹੋਵੇ ਹਸਪਤਾਲ ਦਾ ਜੋ ਡਾਕਟਰ ਹੈ। ਪੇਸ਼ ਹੋਣਾ ਪੈਦਾ ਹੈ ਨਾਲ ਲਾਇਸੈਂਸ ਦੀ ਕਾਪੀ ਲਾਉਣੀ ਪੈਦੀ ਹੈ। ਦਸਖਤ ਹੁੰਦੇ ਹਨ ਫਿਰ ਕਰਫਿਊ ਪਾਸ ਮਿਲਦਾ ਹੈ। ਸੂਤਰ ਦੱਸਦੇ ਹਨ ਇਨ੍ਹਾਂ ਕੋਲ ਆਪਣਾ ਲਾਇਸੈਂਸ ਬਹੁਤ ਘੱਟ ਹੈ ਕਿਸੇ ਹੋਰ ਦੇ ਨਾਂ ਦੇ ਹਸਪਤਾਲ ਚਲਾ ਰਹੇ ਜੋ ਨੂਰਮਹਿਲ ਅਤੇ ਆਲੇ – ਦੁਆਲੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਲੱਖਾਂ ਰੁਪਏ ਕਮਾ ਕੇ ਚੂਨਾ ਲਗਾ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ। ਜੇਕਰ ਘਰ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਹੈ ਅਸੀਂ ਕਿੱਥੇ ਲੈ ਕੇ ਜਾਵਾਗੇ। ਇਹ ਡਾਕਟਰ ਆਪਣੀ ਮਨ ਮਰਜ਼ੀ ਕਰਦੇ ਹਨ। ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਵਿਭਾਗ ਮੰਤਰੀ ਪੰਜਾਬ ਤੇ ਡੀ.ਸੀ.ਜਲੰਧਰ ਤੋਂ ਮੰਗ ਕਰਦੇ ਹਾ ਜੋ ਹਸਪਤਾਲ ਬੰਦ ਕਰਕੇ ਭੱਜੇ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇ, ਜੇਕਰ ਪਾਸ ਲੈ ਕਿ ਹਸਪਤਾਲ ਨਹੀਂ ਖੋਲਦੇ ਫਿਰ ਲੱਗਦਾ ਹੈ ਕਿ ਦਾਲ ਵਿੱਚ ਕੁੱਛ ਕਾਲਾ ਹੈ। ਨਹੀਂ ਤਾਂ ਇਨ੍ਹਾਂ ਡਾਕਟਰਾਂ ਦੇ ਹਸਪਤਾਲ ਦੇ ਲਾਇਸੈਂਸ ਕੈਂਸਲ ਕੀਤੇ ਜਾਣ। ਸ਼ਹਿਰ ਅਤੇ ਪਿੰਡ ਵਾਸੀਆਂ ਦੀ ਪ੍ਰਸ਼ਾਸ਼ਨ ਤੋਂ ਇਹੋ ਮੰਗ ਹੈ।
ਜਦੋ ਇਸ ਸੰਬੰਧੀ ਨੂਰਮਹਿਲ ਆਏ ਐਸ.ਐਸ.ਪੀ.ਦਿਹਾਤੀ ਸ਼੍ਰੀ ਨਵਜੋਤ ਸਿੰਘ ਮਾਹਲ ਨਾਲ ਪੱਤਰਕਾਰ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਕਟਰ ਨੂੰ ਪਾਸ ਦਾ ਲੋੜ ਹੈ ਤਾਂ ਸਾਡਾ ਪ੍ਰਸ਼ਾਸ਼ਨ ਦੇਣ ਨੂੰ ਤਿਆਰ ਹੈ ਹਸਪਤਾਲ ਖੋਲ ਕੇ ਬੈਠਣ ਜੇਕਰ ਕਿਸੇ ਵੀ ਮਰੀਜ਼ ਨੇ ਦਿਵਾਈ ਲੈਣੀ ਹੈ ਲੈ ਸਕਦਾ ਹੈ। ਇੱਕ ਪਰਿਵਾਰ ਦਾ ਮੈਂਬਰ ਨਾਲ ਹੋਵੇ।