ਬਰੈਂਪਟਨ ਦੇ ਈਗਲ ਰਿੱਜ ਡਰਾਈਵ ਨੇੜਲੇ ਇਲਾਕੇ ਦੇ ਇੱਕ ਘਰ ਵਿਚੋਂ ਇੱਕ ਪੰਜਾਬੀ ਮਰਦ ਅਤੇ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਹੈ .ਪੀਲ੍ਹ ਰਿਜਨ ਪੁਲਿਸ ਅਨੁਸਾਰ

9 ਦਸੰਬਰ ਨੂੰ 35 ਸਾਲਾ ਨਵਦੀਪ ਸਿੰਘ ਨੇ ਖ਼ੁਦ ਨੂੰ ਖ਼ਤਮ ਕਰਨ ਤੋਂ ਪਹਿਲਾਂ 27 ਸਾਲਾ ਸ਼ਰਨਜੀਤ ਕੌਰ ਨੂੰ ਕਤਲ ਕੀਤਾ ਸੀ। ਬਰੈਂਮਟਨ ਪੁਲਿਸ ਨੇ ਘਰ ਦੇ ਵਿੱਚੋਂ ਲਾਸ਼ਾਂ ਬਰਾਮਦ ਕਰ ਕੇ ਇਸ ਕੇਸ ਦੀ ਗੁੱਥੀ ਸੁਲਝਾਉਂਦਿਆਂ ਜਾਣਕਾਰੀ ਦਿੱਤੀ ਕਿ ਸ਼ਰਨਜੀਤ ਕੌਰ ਜੋ ਟੋਰਾਂਟੋ ਦੀ ਰਹਿਣ ਵਾਲ਼ੀ ਹੈ ਤੇ ਨਵਦੀਪ ਸਿੰਘ ਬਰੈਂਪਟਨ ਦਾ ਰਹਿਣ ਵਾਲ਼ਾ ਹੈ। ਜਾਂਚ ਅਧਿਕਾਰੀਆਂ ਦੇ ਮੁਤਾਬਿਕ ਨਵਦੀਪ ਨੇ ਸ਼ਰਨਜੀਤ ਨੂੰ ਕਤਲ ਕਰ ਕੇ ਖ਼ੁਦ ਨੂੰ ਵੀ ਖ਼ਤਮ ਕਰ ਲਿਆ, ਇਸ ਕਰਕੇ ਜਾਂਚ ਅਧਿਕਾਰੀ ਕਿਸੇ ਹੋਰ ਪਹਿਲੂ ਤੇ ਜਾਂਚ ਨੂੰ ਜਾਰੀ ਰੱਖਣ ਦੀ ਲੋੜ ਮਹਿਸੂਸ ਨਹੀਂ ਕਰ ਰਹੇ।

ਹਮਦਰਦ ਟੀ ਵੀ ਅਨੁਸਾਰ ਨਵਦੀਪ ਸਿੰਘ ਅੰਮ੍ਰਿਤਸਰ ਦੇ ਬਾਬਾ ਬੱਕਲ ਨੇੜੇ ਪਿੰਡ ਖਿਲਚੀਆਂ ਦਾ ਰਹਿਣ ਵਾਲਾ ਸੀ ਜੋ ਕਿ ਸਟੂਡੈਂਟ ਵੀਜ਼ੇ ਤੇ ਆਇਆ ਸੀ ਤੇ ਉਸ ਨੇ ਰੇਫਿਊਜੀ ਸਟੇਟਸ ਲਈ ਅਰਜ਼ੀ ਦਿੱਤੀ ਹੋਈ ਸੀ .. ਸ਼ਰਨਜੀਤ ਕੌਰ ਨੂਰਮਹਿਲ ਦੇ ਨੇੜੇ ਪਿੰਡ ਭੰਡਾਲ ਦੀ ਰਹਿਣ ਵਾਲੀ ਸੀ ਅਤੇ ਉਸਨੂੰ ਪੀ ਆਰ ਮਿਲ ਚੁੱਕੀ ਸੀ .