ਗਾਇਕਾਂ ਅਨਮੋਲ ਵਿਰਕ , ਮਨਵੀਰ ਰਾਣਾ , ਸਿਮਰਨ ਸਿੰਮੀ , ਖੁਸ਼ੀ / ਅਟਵਾਲ , ਜਸਵਿੰਦਰ ਗੁਲਾਮ ,ਬੱਬੂ ਖਾਨ , ਕੌਰ ਗਿੱਲ, ਪਤਰਸ ਚੀਮਾਂ ਨੇ ਸੱਭਿਆਚਾਰਕ ਗੀਤਾਂ ਰਾਹੀਂ ਬੰਨਿਆਂ ਰੰਗ

ਨੂਰਮਹਿਲ 14 ਮਾਰਚ ( ਨਰਿੰਦਰ ਭੰਡਾਲ ) ਨੂਰਮਹਿਲ ਦੇ ਨੂਰ ਰੈਸਟੋਰੈਂਟ ਵਿਖੇ ” ਮਹਿਫ਼ਲ ਮਿੱਤਰਾ ਦੀ ” ਸੱਭਿਆਚਾਰਕ ਪ੍ਰੌਗਰਾਮ ਪ੍ਰਮੋਟਰ ਮੇਜਰ ਸਿੰਘ ਸਿੱਧੂ ਕਨੇਡਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੇਲੇ ਤੇ ਗਾਇਕ ਅਨਮੋਲ ਵਿਰਕ , ਮਨਵੀਰ ਰਾਣਾ , ਸਿਮਰਨ ਸਿੰਮੀ , ਖੁਸ਼ੀ / ਅਟਵਾਲ , ਜਸਵਿੰਦਰ ਅਟਵਾਲ , ਬੱਬੂ ਖਾਨ , ਕੌਰ ਗਿੱਲ, ਪਤਰਸ ਚੀਮਾਂ , ਸਤਨਾਮ ਅਣਖੀ ਆਦਿ ਕਲਾਕਾਰ ਨੇ ਸੱਭਿਆਚਾਰਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਾਈ। ਇਸ ਮੌਕੇ ਮੰਚ ਦੀ ਭੂਮਿਕਾਂ ਰਾਜ ਗਿੱਲ ਨੇ ਨਿਭਾਈ ਗਈ।
ਇਸ ਮੌਕੇ ਸ.ਗੁਰਦੀਪ ਸਿੰਘ ਤੱਗੜ ਸਾਬਕਾ ਸਰਪੰਚ , ਸ਼੍ਰੀ ਓਮ ਪ੍ਰਕਾਸ਼ , ਕਰਨੈਲ ਸਿੰਘ ( ਯੂ,ਐਸ,ਏ ) , ਰੇਸ਼ਮ ਸਿੰਘ ( ਕਨੇਡਾ ) , ਸਤਨਾਮ ਸਿੰਘ ਚੀਮਾਂ ( ਕਨੇਡਾ ) , ਕਸ਼ਮੀਰ ਸਿੰਘ ਮੱਠਡਾ ਕਲਾਂ , ਰਾਕੇਸ਼ ਕਲੇਰ ਕੌਸ਼ਲਰ , ਦਵਿੰਦਰ ਪਾਲ ਚਾਹਲ , ਦੇਵ ਰਾਜ ਸੁਮਨ ਸੀਨੀਅਰ ਬਸਪਾ ਆਗੂ , ਹੰਸ ਰਾਜ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਸ਼ਲ ਨੂਰਮਹਿਲ , ਬਲਵਿੰਦਰ ਬਾਲੂ ਸਾਬਕਾ ਕੌਸ਼ਲਰ , ਸੁੱਖਰਾਮ ਸਿਧੱਮ , ਵਿੱਕੀ ਸਿਧੱਮ , ਮੱਖਣ ਪਲਣ ਕਾਮਰੇਡ ਸਰਪੰਚ ਜੰਡਿਆਲਾ , ਅਨੋਖ ਸਿੰਘ ਚੀਮਾਂ , ਮੱਖਣ ਸ਼ੇਰਪੁਰੀ ਇਸ ਮੇਲੇ ਤੇ ਵੱਖ – ਵੱਖ ਵਿਦੇਸ਼ਾਂ ਤੋਂ ਐਨ.ਆਰ.ਆਈ ਮੇਲੇ ਤੇ ਹਾਜ਼ਰੀ ਲਗਾਈ ਗਈ। ਆਖ਼ਿਰ ਵਿੱਚ ਪ੍ਰੌਗਰਾਮ ਦੇ ਪ੍ਰਮੋਟਰ ਮੇਜਰ ਸਿੰਘ ਸਿੱਧੂ ( ਕਨੇਡਾ ) ਨੇ ਮੇਲੇ ਪੁਹੰਚੇ ਅਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ। ਕਲਾਕਾਰਾਂ ਦਾ ਸਨਮਾਨਤ ਵੀ ਕੀਤਾ ਗਿਆ।