ਨੂਰਮਹਿਲ 6 ਅਪ੍ਰੈਲ ( ਨਰਿੰਦਰ ਭੰਡਾਲ, ਜਸਵੀਰ ਸਿੰਘ ) ਨੂਰਮਹਿਲ ਦੇ ਤਿੰਨ ਨੌਜਵਾਨ ਸਵਾਰ 1 ਦੀ ਮੌਤ 2 ਜਖਮੀ ਹੋਣ ਦਾ ਸਮਾਚਾਰ ਮਿਲਾ ਹੈ।
ਸੂਤਰਾਂ ਮੁਤਾਬਕ ਮਿਲੀ ਜਾਣਕਰੀ ਮੁਤਾਬਕ ਪਤਾ ਲੱਗਾ ਹੈ ਕਿ ਅੱਜ ਕਰੀਬ ਸ਼ਾਮ 5.00 ਵਜੇ ਵਿਕਾਸ਼ ਨਈਅਰ ਉਰਫ ਮੁਗਲੁ ਪੁੱਤਰ ਬਲਵਿੰਦਰ ਕੁਮਾਰ ਵਾਸੀ ਮੁਹੱਲਾ ਸੁਰੈਣਿਆ ਅਤੇ ਬਬਲਦੀਪ ਉਰਫ ਬਬਲਾ ਪੁੱਤਰ ਅਮਰਜੀਤ ਸਿੰਘ ਉਰਫ ਸ਼ੀਰਾ ਮੁਹੱਲਾ ਉਹਰੀਆ ਤੇ ਵਿਵੇਕ ਕਾਹਲੋਂ ਪੁੱਤਰ ਅਮਰਨਾਥ ਮੁਹੱਲਾ ਕੱਚਾ – ਪੱਕਾ ਵੇਹੜਾ ਨੂਰਮਹਿਲ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਜੋ ਮੋਟਰਸਾਈਕਲ ਪੀਬੀ 36 -ਈ-8421 ਸਪਲੈਂਡਰ ਸਿਲਵਰ ਤੇ ਪਿੰਡ ਮੁਆਈ ਤੋਂ ਨਾਗਰਾ ਰੋਡ ਨੂਰਮਹਿਲ ਨਜਦੀਕ ਪੁੱਲ ਨਹਿਰ ਕੋਲ ਡਿੱਗੇ ਹੋਏ ਮਿਲੇ। ਜਿਹਨਾਂ ਵਿੱਚੋ ਵਿਕਾਸ਼ ਨਈਅਰ ਉਕਤ ਦੀ ਇੱਕ ਪ੍ਰਈਵੇਟ ਹਸਪਤਾਲ ਵਿਖੇ ਮੌਤ ਹੋ ਗਈ। ਸੂਤਰ ਦੱਸਦੇ ਹਨ ਕਿ ਉਕਤ ਬਬਲਦੀਪ ਉਰਫ ਬਬਲੂ ਅਨੁਸਾਰ ਉਹਨਾਂ ਨੂੰ ਸਾਮਹਣੇ ਤੋਂ ਆ ਰਹੀ ਬਲੈਰੋ ਗੱਡੀ ਦੀ ਫੇਟ ਵੱਜਣ ਕਾਰਨ ਉਹਨਾਂ ਦਾ ਐਕਸੀਡੈਂਟ ਹੋਇਆ ਹੈ। ਥਾਣਾ ਬਿਲਗਾ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਇਸ ਸੰਬੰਧੀ ਥਾਣਾ ਮੁੱਖੀ ਸੁਰਜੀਤ ਸਿੰਘ ਬਿਲਗਾ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੱਕਿਆ।