ਨੂਰਮਹਿਲ 7 ਅਪ੍ਰੈਲ ( ਨਰਿੰਦਰ ਭੰਡਾਲ ) ਥਾਣਾ ਨੂਰਮਹਿਲ ਦੇ ਪੁਲਿਸ ਮੁਲਾਜਮ ਰਸ਼ਪਾਲ ਸਿੰਘ ਅਤੇ ਏ ,ਐਸ ,ਆਈ ਸਰੂਪ ਸਿੰਘ ਕੋਰੋਨਾ ਬਿਮਾਰੀ ਨੂੰ ਲੈ ਕਿ ਗਸਤ ਦੌਰਾਨ ਪਿੰਡ ਪੰਡੋਰੀ ਜਗੀਰ ਦੇ ਰਹਿਣ ਵਾਲੇ ਦੇਸ ਰਾਜ ਪੈਟ੍ਰੋਲ ਬੰਮ ਨਾਲ ਹਮਲਾ ਕਰ ਦਿੱਤਾ ਗਿਆ ਸੀ। ਜੋ ਕਿ ਰਸ਼ਪਾਲ ਸਿੰਘ ਪੁਲਿਸ ਮੁਲਾਜਮ ਬੁਰੀ ਤਰਾਂ ਜਖਮੀ ਹੋ ਗਿਆ ਸੀ। ਥਾਣਾ ਨੂਰਮਹਿਲ ਪੁਲਿਸ ਨੇ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ਼ ਕਰਕੇ ਕਾਬੂ ਕਰ ਲਿਆ ਸੀ। ਜੋ ਕੇ ਰਸ਼ਪਾਲ ਸਿੰਘ ਪੁਲਿਸ ਮੁਲਾਜਮ ਦਾ ਜੇਰੇ ਇਲਾਜ ਸਿਵਲ ਹਸਪਤਾਲ ਨੂਰਮਹਿਲ ਤੋਂ ਰੈਫਰ ਕਰਕੇ ਇੱਕ ਪ੍ਰਈਵੇਟ ਹਸਪਤਾਲ ਵਿੱਚ ਵਧੀਆ ਇਲਾਜ ਹੋ ਸਕੇ ਉਸ ਨੂੰ ਇੱਕ ਪ੍ਰਈਵੇਟ ਹਸਪਤਾਲ ਦਾਖਿਲ ਕਰਵਾਇਆ ਗਿਆ। ਇਸ ਮੌਕੇ ਤੇ ਰਸ਼ਪਾਲ ਸਿੰਘ ਪੁਲਿਸ ਮੁਲਾਜਮ ਦਾ ਪਤਾ ਲੈਣ ਲਈ , ਰਵਿੰਦਰ ਸਿੰਘ ਸੰਧੂ ਐਸ,ਪੀ ,ਹੈੱਡ ਕਵਾਟਰ ਜ਼ਿਲ੍ਹਾ ਜਲੰਧਰ , ਸ਼੍ਰੀ ਸਰਬਜੀਤ ਸਿੰਘ ਬਾਈਆ ਐੱਸ ,ਪੀ ,ਡੀ , ਜ਼ਿਲਾ ਜਲੰਧਰ , ਕੁਲਵਿੰਦਰ ਸਿੰਘ ਰਿਆੜ ਡੀ ,ਐਸ ,ਪੀ , ਵਸਤਲਾ ਗੁਪਤਾ ਏ,ਐੱਸ ,ਪੀ ( ਡੀ ,ਐੱਸ ,ਪੀ , ) ਨਕੋਦਰ , ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ , ਪੰਜਾਬ ਹੋਮਗਾਰਡਜ਼ ਦੇ ਸੁਰਜੀਤ ਸਿੰਘ ਕੰਪਨੀ ਕਮਾਂਡਰ ਅਤੇ ਸੋਹਣ ਸਿੰਘ ਜ਼ਿਲਾ ਕਮਾਂਡਰ , ਭਜਨ ਚੰਦ ਪੀ.ਸੀ ਇੰਚਾਰਜ਼ ਪੰਜਾਬ ਹੋਮਗਾਰਡਜ਼ ਥਾਣਾ ਨੂਰਮਹਿਲ ਵੀ ਪਹੁੰਚੇ।