ਨੂਰਮਹਿਲ 23 ਜਨਵਰੀ
( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਥਾਣਾ ਸਾਂਝ ਕੇਂਦਰ ਵਲੋਂ ਆਲ ਇੰਟਰਨੈਸ਼ਨਲ ਸਕੂਲ ਨੂਰਮਹਿਲ ਵਿਖੇ ਸਕੂਲੀ ਬੱਚਿਆਂ ਨਾਲ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਸਕੂਲੀ ਬੱਚਿਆਂ ਅਤੇ ਟੀਚਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਅਤੇ 112 ਸ਼ਕਤੀ ਐਪ ਜਾਗਰੂਕ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਨੂੰ 26 ਜਨਵਰੀ ਗਣਤੰਤਰ ਦਿਵਸ ਦੀਆਂ ਵਧਾਇਆ ਦਿੱਤੀਆਂ ਅਤੇ ਸਕੂਲੀ ਬੱਚਿਆਂ ਲਈ ਟੋਫੀਆ ਵੰਡੀਆ ਗਈਆਂ। ਇਸ ਮੌਕੇ ਥਾਣਾ ਮੁੱਖੀ ਜਤਿੰਦਰ ਕੁਮਾਰ , ਸਾਂਝ ਕੇਂਦਰ ਇੰਚਾਰਜ ਗੁਰਨਾਮ ਦਾਸ , ਏ ਐਸ ਆਈ ਵਿਜੈ ਕੁਮਾਰ , ਅਵਤਾਰ ਚੰਦ ਹੈਡਕਾਂਸਟੇਬਲ , ਕਮੇਟੀ ਮੈਂਬਰ ਭੂਸ਼ਣ ਲਾਲ ਸ਼ਰਮਾ , ਰਾਕੇਸ਼ ਕਲੇਰ ਕੌਸਲਰ ਨੂਰਮਹਿਲ , ਜੰਗ ਬਹਾਦਰ ਕੋਹਲੀ ਵਾਈਸ ਪ੍ਰਧਾਨ ਨਗਰ ਕੌਸ਼ਲ ਨੂਰਮਹਿਲ ਅਤੇ ਥਾਣਾ ਨੂਰਮਹਿਲ ਤੇ ਸਕੂਲ ਸਟਾਫ ਹਾਜ਼ਰ ਸਨ।