ਨੂਰਮਹਿਲ 24

( ਨਰਿੰਦਰ ਭੰਡਾਲ )

ਨੂਰਮਹਿਲ ਤੋਂ ਉੱਪਲਾ ਨੂੰ ਜਾਂਦੀ ਸੜਕ ਦਾ ਏਨਾ ਮੰਦਾ ਹਾਲ ਹੈ ਕਿ ਆਮ ਰਾਹਗੀਰਾਂ ਦਾ ਇੱਥੋ ਲੱਘਣਾ ਬੜਾ ਮੁਸ਼ਕਲ ਹੈ। ਜਾਣਕਾਰੀ ਅਨੁਸਾਰ ਇਹ ਸੜ੍ਹਕ ਮੰਡੀ ਕਾਰਨ ਬੋਰਡ ਅਧੀਨ ਆਉਂਦੀ ਹੈ ਤੇ ਇਸ ਸੜਕ ਨੂੰ ਬਣਾਉਣਾ ਮਾਰਕੀਟ ਕਮੇਟੀ ਨੂਰਮਹਿਲ ਦਾ ਕੰਮ ਹੈ ਇਸ ਸੜਕ ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ ਤੇ ਲੋਕ ਹਰ ਰੋਜ਼ ਸੱਟਾ ਲਵਾ ਰਹੇ ਹਨ। ਇਕ ਤਾਂ ਇਸ ਸੜਕ ਤੇ ਪਾਵਰ ਕਾਮ ਦਾ ਦਫਤਰ ਵੀ ਹੈ। ਜਿੱਥੇ ਹਰ ਰੋਜ ਲੋਕਾਂ ਨੂੰ ਬਿੱਲ ਤਾਰਨ ਜਾਣਾ ਪੈਦਾ ਹੈ। ਜਿੱਥੋ ਇਹ ਲੋਕ ਹਰ ਰੋਜ਼ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਪਾਰ ਮਾਰਕੀਟ ਕਮੇਟੀ ਨੂੰ ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਇਸ ਨੂੰ ਬਣਾਇਆ ਨਹੀ ਜਾਂ ਰਿਹਾ ਤੇ ਮਾਰਕੀਟ ਕਮੇਟੀ ਨੂਰਮਹਿਲ ਕੁੰਭਕਰਨ ਦੀ ਨੀਦ ਸੁੱਤੀ ਪਾਈ ਹੈ। ਲੋਕਾਂ ਨੇ ਨੂਰਮਹਿਲ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਚੇਅਰਮੈਂਨ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਇਸ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ।