(ਅਸ਼ੋਕ ਲਾਲ)

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਰੀ ਪ੍ਰਦੂਸ਼ਣ ਚੈਕ ਅੱਪ ਕੈਂਪ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਪੈਟਰੋਲ ਪੰਪ ਦੇ ਸ਼ਾਨਦਾਰ ਸਲੀਕੇ ਨਾਲ 5 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਨੂਰਮਹਿਲ-ਜੰਡਿਆਲਾ ਰੋਡ, ਚੂਹੇਕੀ ਵਿਖੇ ਪੈਟਰੋਲ ਪੰਪ ਤੇ ਲਗਾਇਆ ਜਾ ਰਿਹਾ ਹੈ। ਬਾਬੇ ਨਾਨਕ ਦੇ ਉਪਦੇਸ਼ਾਂ ਤੇ ਚਲਦਿਆਂ ਧੀਆਂ ਦੇ ਸਤਿਕਾਰ ਨੂੰ ਅਮਲੀ ਜਾਮਾ ਪਹਿਨਾਉਦੀਆਂ ਇਸੇ ਹੀ ਦਿਨ ਧੀ ਰਾਣੀ ਆਂਚਲ ਸੰਧੂ ਦਾ ਜਨਮ ਦਿਨ ਵੀ ਪੈਟਰੋਲ ਪੰਪ ਤੇ ਜਨਤਕ ਰੂਪ ਵਿੱਚ ਮਨਾਇਆ ਜਾਵੇਗਾ। 
ਪੈਟਰੋਲ ਪੰਪ ਦੇ ਐਮ.ਡੀ ਦਿਨਕਰ ਸੰਧੂ ਨੇ ਦੱਸਿਆ ਕਿ ਆਧੁਨਿਕ ਤਕਨੀਕ ਵਾਲੀਆਂ ਕੰਪਿਊਟਰਾਈਜ਼ਡ ਮਸ਼ੀਨਾਂ ਵਾਲਾ ਇਹ ਕੈਂਪ 19 ਨਵੰਬਰ ਦਿਨ ਮੰਗਲਵਾਰ, ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੋਕ ਸੇਵਾ ਨੂੰ ਸਮਰਪਿਤ ਰਹੇਗਾ। ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।